ਮੰਗਲਵਾਰ ਨੂੰ ਉੱਤਰੀ ਕੈਂਟਰਬਰੀ ਵਿੱਚ SH1 ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਰਿਪੋਰਟਾਂ ਅਨੁਸਾਰ ਇੱਕ ਗੰਭੀਰ, ਬਹੁ-ਵਾਹਨ ਹਾਦਸੇ ਕਾਰਨ ਅੱਜ ਦੁਪਹਿਰ ਨੂੰ ਸਪੌਟਸਵੁੱਡ ਨੇੜੇ, ਸਟੇਟ ਹਾਈਵੇਅ 1 ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਦੇ ਬੁਲਾਰੇ ਅਨੁਸਾਰ ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਵਾਪਰਿਆ ਹੈ। “ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।” ਪੁਲਿਸ ਨੇ ਕਿਹਾ, ਸਟੇਟ ਹਾਈਵੇਅ 1 ਮੈਕਮਿਲਨ ਆਰਡੀ ਦੇ ਚੌਰਾਹੇ ਦੇ ਨੇੜੇ ਬੰਦ ਹੈ। ਵਾਕਾ ਕੋਟਾਹੀ NZTA ਦੇ ਅਨੁਸਾਰ, ਗੰਭੀਰ ਕਰੈਸ਼ ਯੂਨਿਟ ਹਾਜ਼ਿਰ ਹੈ ਅਤੇ ਜਾਂਚ ਵਿੱਚ ਕੁਝ ਘੰਟੇ ਲੱਗਣ ਦੀ ਉਮੀਦ ਹੈ। ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਹਾਦਸਾ ਕਿੰਨੇ ਵਾਹਨਾਂ ਵਿਚਕਾਰ ਵਾਪਰਿਆ ਹੈ ਅਤੇ ਕੁੱਲ ਕਿੰਨੇ ਲੋਕ ਜ਼ਖਮੀ ਹੋਏ ਹਨ।
