ਆਕਲੈਂਡ ਏਅਰਪੋਰਟ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ਏਅਰਪੋਰਟ ਵਿਕਾਉ ਹੈ। ਇਹ ਪੜ੍ਹ ਕੇ ਤੁਸੀ ਹੈਰਾਨ ਹੋ ਗਏ ਹੋਵੋਗੇ ਕਿ ਆਖ਼ਰ ਪੂਰਾ ਮਾਮਲਾ ਕੀ ਹੈ। ਦਰਅਸਲ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਕੋਲ ਬਜਟ ‘ਚ $375 ਮਿਲੀਅਨ ਦੀ ਕਮੀ ਨੂੰ ਪੂਰਾ ਕਰਨ ਲਈ ਆਕਲੈਂਡ ਏਅਰਪੋਰਟ ਦੇ ਸ਼ੇਅਰ ਵੇਚਣ ਤੋਂ ਇਲਾਵਾ ਹੋਰ ਕੋਈ ਸੌਖਾ ਰਸਤਾ ਨਹੀਂ ਹੈ। ਇੰਨ੍ਹਾਂ ਹੀ ਅਹਿਮ ਗੱਲ ਇਹ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਆਕਲੈਂਡ ਵਾਸੀਆਂ ਨੂੰ ਘੱਟੋ-ਘੱਟ 22.5 ਫੀਸਦੀ ਰੇਟ ਹਾਈਕ ਦਾ ਸਾਹਮਣਾ ਕਰਨਾ ਪਏਗਾ।
