[gtranslate]

ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਮਹਿਲਾ ਹਾਕੀ ਟੀਮ ਨਾਲ ਹੋਈ ‘ਬੇਈਮਾਨੀ’ ! ਵੀਡੀਓ ਸਾਂਝੀ ਕਰ ਸਹਿਵਾਗ ਨੇ ਕਹੀ ਆਹ ਵੱਡੀ ਗੱਲ

sehwag tweet india vs australia hockey controversy

ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਦੀ ਦੌੜ ਤੋਂ ਬਾਹਰ ਹੋ ਗਈ ਹੈ। ਭਾਰਤ ਨੂੰ ਸੈਮੀਫਾਈਨਲ ‘ਚ ਆਸਟ੍ਰੇਲੀਆ ਨੇ ਹਰਾਇਆ ਹੈ। ਹਾਲਾਂਕਿ ਇਹ ਮੈਚ ਉਦੋਂ ਵਿਵਾਦਾਂ ‘ਚ ਘਿਰ ਗਿਆ ਜਦੋਂ ਮੈਚ ਪੈਨਲਟੀ ਸ਼ੂਟਆਊਟ ਚੱਲ ਰਿਹਾ ਸੀ ਅਤੇ ਘੜੀ ਨਾਲ ਜੁੜੇ ਵਿਵਾਦ ਕਾਰਨ ਆਸਟ੍ਰੇਲੀਆ ਨੂੰ ਫਾਇਦਾ ਹੋਇਆ ਅਤੇ ਟੀਮ ਇੰਡੀਆ ਮੈਚ ਹਾਰ ਗਈ। ਟੀਮ ਇੰਡੀਆ ਦੀ ਇਸ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ FIH ਖਿਲਾਫ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ। ਇਸ ਦੌਰਾਨ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵੀ ਅਜਿਹੀ ਗੱਲ ਕਹੀ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵਰਿੰਦਰ ਸਹਿਵਾਗ ਨੇ ਟਵੀਟ ਕਰਕੇ ਲਿਖਿਆ ਕਿ ਕਿਉਂਕਿ ਭਾਰਤ ਫਿਲਹਾਲ ਹਾਕੀ ‘ਚ ਸੁਪਰ ਪਾਵਰ ਨਹੀਂ ਹੈ, ਇਸ ਲਈ ਘੜੀ ਖਰਾਬ ਹੋ ਗਈ। ਜਦੋਂ ਭਾਰਤ ਸੁਪਰ ਪਾਵਰ ਬਣੇਗਾ ਤਾਂ ਘੜੀ ਸਮੇਂ ‘ਤੇ ਚੱਲੇਗੀ। ਸਹਿਵਾਗ ਨੇ ਟਵੀਟ ਕੀਤਾ, ‘ਆਸਟ੍ਰੇਲੀਆ ਤੋਂ ਪੈਨਲਟੀ ਖੁੰਝ ਗਯਾ ਅਤੇ ਅੰਪਾਇਰਾਂ ਨੇ ਕਿਹਾ ਸੌਰੀ ਘੜੀ ਸ਼ੁਰੂ ਨਹੀਂ ਹੋਈ। ਜਦੋਂ ਤੱਕ ਅਸੀਂ ਕ੍ਰਿਕਟ ਵਿੱਚ ਸੁਪਰਪਾਵਰ ਨਹੀਂ ਸੀ, ਉਦੋਂ ਤੱਕ ਕ੍ਰਿਕਟ ਵਿੱਚ ਵੀ ਅਜਿਹਾ ਹੁੰਦਾ ਸੀ। ਜਲਦੀ ਹੀ ਹਾਕੀ ਵਿਚ ਵੀ ਸੁਪਰ ਪਾਵਰ ਬਣ ਜਾਵਾਂਗੇ ਅਤੇ ਫਿਰ ਸਾਰੀਆਂ ਘੜੀਆਂ ਸਮੇਂ ਸਿਰ ਸ਼ੁਰੂ ਹੋਣਗੀਆਂ। ਸਾਡੀਆਂ ਕੁੜੀਆਂ ‘ਤੇ ਮਾਣ ਹੈ।’

Leave a Reply

Your email address will not be published. Required fields are marked *