ਨਿਊਜ਼ੀਲੈਂਡ ਦੇ ਹਸਪਤਾਲ ਮੌਜੂਦਾ ਸਮੇਂ ‘ਚ ਜਿੱਥੇ ਸਟਾਫ ਦੀ ਘਾਟ ਨਾਲ ਜੂਝ ਰਹੇ ਨੇ ਉੱਥੇ ਹੀ ਹਸਪਤਾਲਾਂ ‘ਚ ਸਕਿਓਰਟੀ ਗਾਰਡਾਂ ਦੀ ਵੀ ਘਾਟ ਹੈ। ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ ਪਹਿਲੇ 3 ਮਹੀਨਿਆਂ ਦੇ ਦੌਰਾਨ ਨਿਊਜ਼ੀਲੈਂਡ ਦੇ ਹਸਪਤਾਲਾਂ ‘ਚ 1267 ਹਮਲੇ ਦੀਆਂ ਘਟਨਾਵਾਂ ਵਾਪਰੀਆਂ ਸਨ। ਇੰਨ੍ਹਾਂ ਘਟਨਾਵਾਂ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ ਖਤਮ ਹੁੰਦੇ-ਹੁੰਦੇ ਇਹ ਮਾਮਲੇ 5000 ਦੇ ਅੰਕੜੇ ਨੂੰ ਵੀ ਪਾਰ ਕਰ ਜਾਣਗੇ। ਇੰਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਹੁਣ ਨਿਊਜ਼ੀਲੈਂਡ ਦੀ ਹੈਲਥ ਮਨਿਸਟਰ ਸ਼ੇਨ ਰੇਤੀ $5.7 ਮਿਲੀਅਨ ਦੀ ਰਾਸ਼ੀ ਦਾ ਐਲਾਨ ਕੀਤਾ ਹੈ ਤਾਂ ਜੋ ਹਸਪਤਾਲਾਂ ‘ਚ ਸਕਿਓਰਟੀ ਗਾਰਡਾਂ ਦੀ ਗਿਣਤੀ ਵਧਾਈ ਜਾ ਸਕੇ।
![security guards will be increased](https://www.sadeaalaradio.co.nz/wp-content/uploads/2023/12/06ec7699-e70c-4554-99f3-7f35fc16bcc1-950x534.jpg)