ਆਕਲੈਂਡ ਦੇ ਨਿਊ ਮਾਰਕਿਟ ‘ਚ ਅੱਜ ਦੁਪਹਿਰ ਇੱਕ ਸੁਰੱਖਿਆ ਗਾਰਡ ਦੀ ਗਰਦਨ ਵਿੱਚ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬ੍ਰਾਡਵੇਅ ‘ਤੇ ਦੁਪਹਿਰ 2.35 ਵਜੇ ਦੇ ਕਰੀਬ ਵਾਪਰੀ ਸੀ। ਲਗਜ਼ਰੀ ਸਟੋਰ ਮੋਨਕਲਰ ਦੇ ਸਾਹਮਣੇ ਥਾਂ-ਥਾਂ ਨਾਕਾਬੰਦੀ ਕੀਤੀ ਹੋਈ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਟਿਨ ਫ੍ਰੈਂਡ ਨੇ ਕਿਹਾ ਕਿ ਇੱਕ ਗਾਰਡ ਦੀ ਗਰਦਨ ਵਿੱਚ ਗੰਭੀਰ ਸੱਟ ਲੱਗੀ ਹੈ। ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦਾ ਡਾਕਟਰੀ ਇਲਾਜ ਚੱਲ ਰਿਹਾ ਹੈ,” ਉਨ੍ਹਾਂ ਕਿਹਾ ਕਿ, ਫਿਲਹਾਲ ਸੱਟਾਂ ਨੂੰ ਜਾਨਲੇਵਾ ਨਹੀਂ ਮੰਨਿਆ ਜਾ ਰਿਹਾ।
