ਕ੍ਰਾਈਸਚਰਚ ਦੇ ਦੱਖਣੀ ਮੋਟਰਵੇਅ ਦਾ ਇੱਕ ਦੱਖਣੀ ਪਾਸੇ ਵਾਲਾ ਭਾਗ ਜੋ ਸੋਮਵਾਰ ਸ਼ਾਮ ਨੂੰ ਚਾਰ ਵਾਹਨਾਂ ਦੇ ਹਾਦਸੇ ਤੋਂ ਬਾਅਦ ਬੰਦ ਹੋ ਗਿਆ ਸੀ, ਹੁਣ ਆਵਾਜਾਈ ਲਈ ਮੁੜ ਖੁੱਲ੍ਹ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸ਼ਾਮ 5.30 ਵਜੇ ਦੇ ਕਰੀਬ ਪੁਲਿਸ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਰੋਲਸਟਨ ਨੇੜੇ ਬਰਕੇਟਸ ਰੋਡ ਅਤੇ ਵੇਡਨਜ਼ ਰੋਡ ਦੇ ਵਿਚਕਾਰ ਮੋਟਰਵੇਅ ਦਾ 1.6km ਭਾਗ ਬੰਦ ਕਰ ਦਿੱਤਾ ਗਿਆ ਸੀ।