\ਆਕਲੈਂਡ ਦੇ ਉਪਨਗਰ ਬਿਰਕਡੇਲ ‘ਚ ਇੱਕ ਘਰ ਦੇ ਵਿਹੜੇ ਵਿੱਚ ਇੱਕ ਹੋਰ ਓਰੀਐਂਟਲ ਫਰੂਟ ਫਲਾਈ ਦੇਖੀ ਗਈ ਹੈ। ਫਰੂਟ ਫਲਾਈ ਦਿਖਣ ਤੋਂ ਬਾਅਦ ਕਾਨੂੰਨੀ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਉੱਤਰੀ ਕਿਨਾਰੇ ‘ਤੇ ਬਿਰਕਡੇਲ ਵਿੱਚ ਇੱਕ ਨਿਗਰਾਨੀ ਜਾਲ ‘ਚ ਇਹ ਇੱਕ ਨਰ ਮੱਖੀ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਕਲੈਂਡ ਦੇ ਉਪਨਗਰ ਪਾਪਾਟੋਏਟੋਏ ਵਿੱਚ ਇੱਕ ਹੋਰ ਨਰ ਓਰੀਐਂਟਲ ਫਲ ਮੱਖੀ ਮਿਲੀ ਸੀ। ਬਾਇਓਸਕਿਓਰਿਟੀ ਐਨਜ਼ੈਡ ਦੇ ਖੇਤਰੀ ਕਮਿਸ਼ਨਰ ਮਾਈਕ ਇੰਗਲਿਸ ਨੇ ਕਿਹਾ ਕਿ “ਇਹ ਫਲ ਮੱਖੀ ਦੀ ਉਹੀ ਪ੍ਰਜਾਤੀ ਹੈ ਜਿਸਦਾ ਅਸੀਂ ਹਾਲ ਹੀ ਵਿੱਚ ਪਾਪਾਟੋਏਟੋਏ ਵਿੱਚ ਜਵਾਬ ਦਿੱਤਾ ਸੀ, ਪਰ ਇਹ ਕਹਿਣਾ ਬਹੁਤ ਜਲਦੀ ਹੈ ਕਿ ਕੀ ਦੋਵੇਂ ਲੱਭਤਾਂ ਜੁੜੀਆਂ ਹੋਈਆਂ ਹਨ। ਸਾਡੀ ਪ੍ਰਯੋਗਸ਼ਾਲਾ ਆਉਣ ਵਾਲੇ ਦਿਨਾਂ ਵਿੱਚ ਮੱਖੀ ਦਾ ਹੋਰ ਡੀਐਨਏ ਵਿਸ਼ਲੇਸ਼ਣ ਕਰੇਗੀ।” ਹਾਲਾਂਕਿ ਫਰੂਟ ਫਲਾਈ ਨੇ ਮਨੁੱਖੀ ਸਿਹਤ ਲਈ ਕੋਈ ਖ਼ਤਰਾ ਨਹੀਂ ਪੈਦਾ ਕੀਤਾ, ਪਰ ਇਨ੍ਹਾਂ ਕਾਰਨ ਬਾਗਬਾਨੀ ਤੇ ਖੇਤੀਬਾੜੀ ਉਦਯੋਗ ਨੂੰ ਆਰਥਿਕ ਨੁਕਸਾਨ ਕਾਫੀ ਜਿਆਦਾ ਪੁੱਜ ਸਕਦਾ ਹੈ।
