ਸੰਯੁਕਤ ਰਾਜ ਵਿੱਚ ਪ੍ਰਧਾਨ ਮੰਤਰੀ ਦੇ ਵਫ਼ਦ ਦੇ ਇੱਕ ਦੂਜੇ ਮੈਂਬਰ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਸ ਤੋਂ ਪਹਿਲਾ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਕ੍ਰਿਸ ਸੀਡ ਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਸੀ। ਪ੍ਰਧਾਨ ਮੰਤਰੀ ਦੇ ਮੁੱਖ ਪ੍ਰੈਸ ਸਕੱਤਰ ਐਂਡਰਿਊ ਕੈਂਪਬੈੱਲ ‘ਚ ਲੱਛਣ ਨਜ਼ਰ ਆ ਰਹੇ ਸਨ ਅਤੇ ਉਹ ਸੈਨ ਫਰਾਂਸਿਸਕੋ ਵਿੱਚ ਹੀ ਰਹੇ ਜਦੋਂ ਵਫ਼ਦ ਰਵਾਨਾ ਹੋਇਆ। ਉਸ ਤੋਂ ਬਾਅਦ ਉਨ੍ਹਾਂ ਦੇ ਕੋਰੋਨਾ ਪੌਜੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਜੈਸਿੰਡਾ ਆਰਡਰਨ ਸਮੇਤ ਬਾਕੀ ਦਾ ਵਫ਼ਦ ਵਾਸ਼ਿੰਗਟਨ ਡੀਸੀ ਜਾ ਰਿਹਾ ਹੈ ਜਿੱਥੇ ਉਹ ਬੁੱਧਵਾਰ ਸਵੇਰੇ ਰਾਸ਼ਟਰਪਤੀ ਜੋ ਬਾਈਡੇਨ ਨਾਲ ਮੁਲਾਕਾਤ ਕਰਨਗੇ। ਵਫਦ ਦੇ ਬਾਕੀ ਮੈਬਰਾਂ ‘ਚ ਕਿਸੇ ਵਿੱਚ ਵੀ ਲੱਛਣ ਨਹੀਂ ਹਨ ਅਤੇ ਸਭ ਨੂੰ ਫਲਾਇਟ ਵਿੱਚ ਸਵਾਰ ਹੋਣ ਤੋਂ ਪਹਿਲਾਂ ਨੈਗੇਟਿਵ ਪਾਇਆ ਗਿਆ ਹੈ। ਵਾਸ਼ਿੰਗਟਨ ਡੀਸੀ ਵਿੱਚ ਦੂਤਾਵਾਸ ਵ੍ਹਾਈਟ ਹਾਊਸ ਦੇ ਸੰਪਰਕ ਵਿੱਚ ਹੈ ਅਤੇ ਇਸ ਪੜਾਅ ‘ਤੇ ਬਾਈਡੇਨ ਨਾਲ ਯੋਜਨਾਬੱਧ ਮੀਟਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।