ਸੋਮਵਾਰ ਰਾਤ ਨੂੰ ਆਕਲੈਂਡ ਦੇ ਮੁਰੀਵਾਈ ਵਿੱਚ ਹੜ੍ਹਾਂ ਕਾਰਨ ਨੁਕਸਾਨੀ ਗਈ ਜਾਇਦਾਦ ਦੀ ਜਾਂਚ ਦੌਰਾਨ ਜ਼ਖਮੀ ਹੋਏ ਫਾਇਰ ਫਾਈਟਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦੱਸ ਦੇਈਏ ਕ੍ਰੇਗ ਸਟੀਵਨਜ਼ ਅਤੇ ਉਸ ਦੇ ਸਾਥੀ, ਡੇਵ ਵੈਨ ਜ਼ਵਾਨੇਨਬਰਗ, ਮੋਟੂਟਾਰਾ ਰੋਡ ‘ਤੇ ਜਾਇਦਾਦ ‘ਤੇ ਸਨ ਜਦੋਂ ਜ਼ਮੀਨ ਖਿਸਕਣ ਕਾਰਨ ਘਰ ਦੇ ਢਹਿ ਜਾਣ ਕਾਰਨ ਦੋਵੇ ਫਸ ਗਏ ਸੀ। ਇਸ ਦੌਰਾਨ ਚਾਲਕ ਦਲ ਸਟੀਵਨਜ਼ ਨੂੰ ਬਚਾਉਣ ‘ਚ ਸਫਲ ਹੋ ਗਿਆ ਸੀ, ਜਿਨ੍ਹਾਂ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਸੀ।
ਵੈਨ ਜ਼ਵਾਨੇਨਬਰਗ ਦੀ ਲਾਸ਼ ਕੱਲ੍ਹ ਮਿਲੀ ਸੀ ਅਤੇ ਅੱਜ ਸ਼ਾਮ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ, (ਫੇਨਜ਼) ਨੇ ਪੁਸ਼ਟੀ ਕੀਤੀ ਕਿ ਸਟੀਵਨਜ਼ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ ਸੀ। ਸਟੀਵਨਜ਼ ਦੇ ਪਰਿਵਾਰ ਨੇ ਪਹਿਲਾਂ ਉਸ ਦਾ ਨਾਂ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਸੀ। ਚੱਕਰਵਾਤੀ ਤੂਫਾਨ ਗੈਬਰੀਏਲ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਹੁਣ ਛੇ ਹੋ ਗਈ ਹੈ।