ਨਿਊਜ਼ੀਲੈਂਡ ਦੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾਂ ਰਿਹਾ ਹੈ। ਪਹਿਲੇ ਕਮਿਊਨਿਟੀ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਏਯੂਟੀ ਯੂਨੀਵਰਸਿਟੀ ਦਾ ਦੂਜਾ ਵਿਦਿਆਰਥੀ ਕੋਰੋਨਾ ਪੌਜੇਟਿਵ ਨਿਕਲਿਆ ਹੈ। ਵਾਈਸ ਚਾਂਸਲਰ ਡੇਰੇਕ ਮੈਕਕੋਰਮੈਕ (Derek McCormack) ਨੇ ਅੱਜ ਸਵੇਰੇ ਭੇਜੀ ਗਈ ਈਮੇਲ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਿਆਰਥੀ ਪਿਛਲੇ ਹਫਤੇ ਇਨਫੈਕਸ਼ਨ ਦੇ ਸਮੇਂ ਦੌਰਾਨ ਪੰਜ ਕਲਾਸਾਂ ਵਿੱਚ ਸ਼ਾਮਿਲ ਹੋਇਆ ਸੀ। ਮੁੱਢਲੀ ਜਾਣਕਾਰੀ ਇਹ ਹੈ ਕਿ ਵਿਦਿਆਰਥੀ ਇਨਫੈਕਸ਼ਨ ਸਮੇਂ ਦੌਰਾਨ ਸਿਟੀ ਕੈਂਪਸ ਦੇ ਕਈ ਸਥਾਨਾਂ ‘ਤੇ ਮੌਜੂਦ ਸੀ।
ਜਾਣਕਾਰੀ ਅਨੁਸਾਰ ਜੋ ਵਿਦਿਆਰਥੀ ਕੈਂਪਸ ਵਿੱਚ 11 ਅਗਸਤ ਨੂੰ ਗਏ ਸੀ, ਉਨ੍ਹਾਂ ਨੂੰ 14 ਦਿਨ ਲਈ ਆਈਸੋਲੇਟ ਕਰਨ ਤੇ ਨਾਲ ਹੀ ਤੁਰੰਤ, 5ਵੇਂ ਦਿਨ ਅਤੇ 12ਵੇਂ ਦਿਨ ਕੋਰੋਨਾ ਦਾ ਟੈਸਟ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਸ਼ਨੀਵਾਰ ਨੂੰ ਇੱਕ ਵਾਰ ਫਿਰ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦੇਸ਼ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 51 ਹੋ ਗਈ ਹੈ।