ਨੌਰਥਲੈਂਡ ਦੇ ਦੋ ਮਛੇਰਿਆਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੀ ਹੁਣ ਭਾਲ ਕੀਤੀ ਜਾ ਰਹੀ ਹੈ ਜੋ ਬੀਤੀ ਰਾਤ ਘਰ ਨਹੀਂ ਪਰਤੇ। ਪੁਲਿਸ ਨੇ ਦੱਸਿਆ ਕਿ ਇਹ ਜੋੜਾ ਕੱਲ ਦੁਪਹਿਰ ਮੱਛੀ ਫੜਨ ਗਿਆ ਸੀ। ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਅੱਧੀ ਰਾਤ ਤੋਂ ਪਹਿਲਾਂ ਮਿਲੀ ਸੀ। ਦੋਵਾਂ ਨਾਲ ਆਖਰੀ ਸੰਪਰਕ ਸ਼ਾਮ 4 ਵਜੇ ਦੇ ਕਰੀਬ ਹੋਇਆ ਸੀ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਦਾ ਵਾਹਨ – ਬੀਚ ਖੇਤਰ ‘ਤੇ ਕੁੱਝ ਨਿੱਜੀ ਸਮਾਨ ਦੇ ਨਾਲ ਮੌਜੂਦ ਸੀ। ਪੁਲਿਸ ਨੇ ਅੱਗੇ ਕਿਹਾ ਕਿ ਖੋਜ ਵਿੱਚ ਮਦਦ ਲਈ ਵਾਧੂ ਸਰੋਤ ਬੁਲਾਏ ਗਏ ਹਨ। ਪੁਲਿਸ ਏਅਰ ਸਪੋਰਟ ਯੂਨਿਟ, ਈਗਲ, ਰਾਤ ਭਰ ਆਕਲੈਂਡ ‘ਚ ਤਇਨਾਤ ਕੀਤੇ ਗਏ ਸਨ। ਤੱਟ ਰੱਖਿਅਕ ਟੁਟੂਕਾਕਾ ਨੂੰ ਵੀ ਸਮੁੰਦਰੀ ਕਿਨਾਰਿਆਂ ਦੀ ਤਲਾਸ਼ੀ ਲਈ ਤਾਇਨਾਤ ਕੀਤਾ ਗਿਆ ਸੀ। ਜਹਾਜ਼ ‘ਤੇ ਸਵਾਰ ਛੇ ਵਾਲੰਟੀਅਰਾਂ ਨੇ ਮੈਕਗ੍ਰੇਗਰਸ ਖਾੜੀ ਦੇ ਉੱਤਰ ਵੱਲ ਇੱਕ ਖੇਤਰ ਦੇ ਨਾਲ, ਤਾਈਹਾਰੂਰੂ ਖਾੜੀ ਅਤੇ ਅਵਾਹੋਆ ਬੇ ਵਿਚਕਾਰ ਖੋਜਾਂ ਕੀਤੀਆਂ। ਪੁਲਿਸ ਨੇ ਕਿਹਾ ਕਿ ਦੋਵਾਂ ਦੇ ਪਰਿਵਾਰ ਅਤੇ ਦੋਸਤ ਚਿੰਤਤ ਹਨ। ਜਿਸ ਕਿਸੇ ਨੇ ਵੀ ਕੱਲ੍ਹ ਸ਼ਾਮ ਨੂੰ ਦੋ ਆਦਮੀਆਂ ਨੂੰ ਮੱਛੀਆਂ ਫੜਦੇ ਦੇਖਿਆ ਹੋਵੇ, ਜਾਂ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ। ਲੋਕ ਫਾਈਲ ਨੰਬਰ 240502/6352 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ।