ਆਸਟ੍ਰੇਲੀਆ ਘੁੰਮਣ ਆਉਣ ਵਾਲੇ ਯਾਤਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਸਟ੍ਰੇਲੀਆਈ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਇੱਕ ਰਿਪੋਰਟ ਜਾਰੀ ਕਰਕੇ ਪੈਸੇਂਜਰ ਕਾਰਡ ਦੀ ਲੋੜ ਨੂੰ ਖਤਮ ਕਰਨ ਲਈ ਕਿਹਾ ਹੈ। ਰਿਪੋਰਟ ‘ਚ ਟੂਰੀਜ਼ਮ ਨੂੰ ਵਧਾਵਾ ਦੇਣ ਲਈ ਯਾਤਰੀਆਂ ਨੂੰ ਤਣਾਅ ਦੇਣ ਵਾਲੇ ਅਜਿਹੇ ਤਰੀਕਿਆਂ ਨੂੰ ਖਤਮ ਕਰ, $50 ਬਿਲੀਅਨ ਦਾ ਵਧੇਰੇ ਰੈਵੇਨਿਊ ਟੂਰੀਜ਼ਮ ਇੰਡਸਟਰੀ ਤੋਂ ਪੈਦਾ ਕਰਨ ਦੀ ਗੱਲ ਆਖੀ ਗਈ ਹੈ। ਜ਼ਿਕਰਯੋਗ ਹੈ ਕਿ ਅਜੇ ਜਦੋਂ ਵੀ ਕੋਈ ਯਾਤਰੀ ਆਸਟ੍ਰੇਲੀਆ ਘੁੰਮਣ-ਫਿਰਣ ਆਉਂਦਾ ਹੈ ਤਾਂ ਯਾਤਰੀਆਂ ਨੂੰ ਪੈਸੇਂਜਰ ਕਾਰਡ ਭਰਨ ਦੀ ਲੋੜ ਹੁੰਦੀ ਹੈ