ਜੇਕਰ ਤੁਹਾਡੇ ਕੋਲ ਕੋਈ ਵਾਹਨ ਯਾਨੀ ਕਿ ਗੱਡੀ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ, ਦਰਅਸਲ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ, ਸਰਕਾਰ ਨੇ ਨਵੀਂ Scrapping Policy ਦੇ ਤਹਿਤ ਪੰਜਾਬ ‘ਚ ਨਵੀਆਂ ਗੱਡੀਆਂ ਦੀ ਖ਼ਰੀਦ ‘ਤੇ Tax ‘ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਕਰੈਪ ਨੀਤੀ ਪੰਜਾਬ ਟਰਾਂਸਪੋਰਟ ਵਿਭਾਗ ਅਧੀਨ ਲਾਗੂ ਕੀਤੀ ਜਾਵੇਗੀ। ਇਸ ਤਹਿਤ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਟੈਕਸ ਛੋਟ ਦਿੱਤੀ ਜਾਵੇਗੀ। ਸੂਬੇ ਵਿੱਚ ਪੁਰਾਣੇ ਵਾਹਨਾਂ ਕਾਰਨ ਕਈ ਸੜਕ ਹਾਦਸੇ ਵੀ ਵਾਪਰ ਰਹੇ ਹਨ। ਇਸ ਕਾਰਨ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਤੋਂ ਬਾਅਦ ਨਵੇਂ ਵਾਹਨ ‘ਤੇ ਟੈਕਸ ਛੋਟ ਦਿੱਤੀ ਜਾਵੇਗੀ। ਇਸ ਨਾਲ ਲੋਕ 8 ਤੋਂ 15 ਸਾਲ ਤੱਕ ਇਸ ਸਕੀਮ ਦਾ ਲਾਭ ਲੈ ਸਕਣਗੇ।
ਮੰਨਿਆ ਜਾ ਰਿਹਾ ਹੈ ਕਿ ਪੁਰਾਣੀਆਂ ਗੱਡੀਆਂ ਸੜਕਾਂ ਤੋਂ ਹਟਣ ਤੇ ਟਰਾਂਸਪੋਰਟ ਵਿਭਾਗ ਕੋਲ ਗੱਡੀਆਂ ਦਾ ਸਟੀਕ ਡਾਟਾ ਹੋ ਸਕੇ ਇਸ ਲਈ ਪੰਜਾਬ ਸਰਕਾਰ ਸਕ੍ਰੈਪ ਨੀਤੀ ਲਿਆ ਰਹੀ ਹੈ। ਦਰਅਸਲ ਸਕ੍ਰੈਪ ਨੀਤੀ ਨਾ ਹੋਣ ਕਾਰਨ ਟਰਾਂਸਪੋਰਟ ਵਿਭਾਗ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਕਿੰਨੀਆਂ ਗੱਡੀਆਂ ਸੜਕਾਂ ’ਤੇ ਘੁੰਮ ਰਹੀਆਂ ਹਨ। ਕਿਉਂਕਿ ਗੱਡੀਆਂ ਦੇ ਕਬਾੜ ’ਚ ਚਲੇ ਜਾਣ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਦੇ ਰਿਕਾਰਡ ’ਚ ਉਹ ਰਹਿੰਦੀ ਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ ਵੱਡੇ ਪੱਧਰ ’ਤੇ ਅਜਿਹੇ ਵਾਹਨ ਵੀ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਖ਼ਤਮ ਹੋ ਗਈ ਹੈ ਪਰ ਉਹ ਪੱਛੜੇ ਇਲਾਕਿਆਂ ਤੇ ਪਿੰਡਾਂ ’ਚ ਚੱਲਦੇ ਰਹਿੰਦੇ ਹਨ। ਵਾਹਨ ਮਾਲਕ ਚੱਲਦੇ ਵਾਹਨ ਨੂੰ ਕਬਾੜ ’ਚ ਵੇਚਣ ’ਚ ਵੇਚਣ ਲਈ ਤਿਆਰ ਨਹੀਂ ਹੁੰਦੇ। ਕੇਂਦਰ ਸਰਕਾਰ ਨੇ ਇਸ ਸਬੰਧੀ ਸਾਰੇ ਸੂਬਿਆਂ ਨੂੰ ਸਕ੍ਰੈਪ ਨੀਤੀ ਬਣਾਉਣ ਲਈ ਕਿਹਾ ਸੀ। ਪੰਜਾਬ ਸਰਕਾਰ ਨੇ ਵੀ ਸਕ੍ਰੈਪ ਨੀਤੀ ਬਣਾ ਲਈ ਹੈ ਅਤੇ ਹੁਣ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਬੋਲਦਿਆਂ ਪੰਜਾਬ ਦੇ ਵਿੱਤ ਹਰਪਾਲ ਸਿੰਘ ਚੀਮਾ ਨੇ ਕੀ ਕਿਹਾ ਆਉ ਉਹ ਵੀ ਸੁਣਦੇ ਹਾਂ …..
ਨਵੀਂ Scrapping Policy ਦੇ ਅਧੀਨ ਨਵੀਆਂ ਗੱਡੀਆਂ ਦੀ ਖ਼ਰੀਦ ‘ਤੇ Tax ਵਿੱਚ ਦਿੱਤੀ ਜਾਵੇਗੀ ਛੋਟ
— @HarpalCheemaMLA pic.twitter.com/polsD0ca0r
— AAP Punjab (@AAPPunjab) January 6, 2023
ਇਹ ਦੱਸਣਾ ਬਣਦਾ ਹੈ ਕਿ ਪੰਜਾਬ ’ਚ 1.40 ਕਰੋੜ ਤੋਂ ਜ਼ਿਆਦਾ ਵਾਹਨ ਰਜਿਸਟਰਡ ਹਨ। ਇਨ੍ਹਾਂ ’ਚੋਂ ਮੌਜੂਦਾ ਸਮੇਂ ਕਿੰਨੇ ਵਾਹਨ ਸੜਕਾਂ ’ਤੇ ਚੱਲ ਰਹੇ ਹਨ ਤੇ ਕਿੰਨੇ ਕੰਡਮ ਹੋ ਚੁੱਕੇ ਹਨ ਇਸ ਦੀ ਜਾਣਕਾਰੀ ਟਰਾਂਸਪੋਰਟ ਵਿਭਾਗ ਕੋਲ ਨਹੀਂ ਹੈ। ਕਿਉਂਕਿ ਗੱਡੀ ਨੂੰ ਸਕ੍ਰੈਪ ਕਰਨ ਤੋਂ ਬਾਅਦ ਕੋਈ ਵੀ ਵਾਹਨ ਮਾਲਕ ਇਸ ਦੀ ਜਾਣਕਾਰੀ ਟਰਾਂਸਪੋਰਟ ਵਿਭਾਗ ਨੂੰ ਨਹੀਂ ਦਿੰਦਾ ਜਿਸ ਕਾਰਨ ਵਿਭਾਗ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਹੀ ਨਹੀਂ ਮਿਲਦੀ ਇਸ ਵੇਲੇ ਪੰਜਾਬ ’ਚ ਵਾਹਨ ਦੀ ਰਜਿਸਟ੍ਰੇਸ਼ਨ 15 ਸਾਲ ਲਈ ਹੁੰਦੀ ਹੈ। 15 ਸਾਲ ਪੂਰੇ ਹੋਣ ਪਿੱਛੋਂ ਵਾਹਨ ਨੂੰ 5 ਸਾਲ ਦਾ ਵਾਧੂ ਸਮਾਂ ਮਿਲ ਜਾਂਦਾ ਹੈ। ਇਸ ਤੋਂ ਬਾਅਦ ਜੇ ਕੋਈ ਆਪਣੀ ਗੱਡੀ ਦੀ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣੀ ਚਾਹੁੰਦਾ ਹੈ ਤਾਂ ਫਿਰ ਗੱਡੀ ਦਾ ਫਿਟਨੈੱਸ ਟੈਸਟ ਹੁੰਦਾ ਹੈ। ਜੇ ਵਾਹਨ ਫਿਟਨੈੱਸ ਮਾਪਦੰਡ ’ਤੇ ਖਰਾ ਉੱਤਰਦਾ ਹੈ ਤਾਂ ਉਸ ਨੂੰ ਦੁਬਾਰਾ ਐਕਸਟੈਂਸ਼ਨ ਮਿਲਦੀ ਹੈ।