ਟੀ-20 ਕ੍ਰਿਕਟ ਆਪਣੇ ਨਾਲ ਕਈ ਨਵੇਂ shots ਲੈ ਕੇ ਆਇਆ ਹੈ। ਸਮੇਂ ਦੇ ਨਾਲ ਹੀ ਬੱਲੇਬਾਜ਼ਾਂ ਦੇ shots ਵੀ ਬਦਲ ਗਏ ਹਨ। ਹਾਲਾਂਕਿ, ਕਈ ਅਜਿਹੇ shots ਹਨ ਜਿਨ੍ਹਾਂ ‘ਤੇ ਦਿੱਗਜਾਂ ਦੀ ਰਾਏ ਇੱਕੋ ਜਿਹੀ ਨਹੀਂ ਹੈ ਅਤੇ ਵਿਵਾਦਾਂ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ ਸ਼ਾਰਟਸ ਵਿੱਚੋਂ ਇੱਕ ਹੈ ਸਵਿੱਚ ਹਿੱਟ। ਦਰਅਸਲ, ਪਿਛਲੇ ਦਿਨੀਂ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੱਕ ਬਿਆਨ ਦਿੱਤਾ ਸੀ। ਭਾਰਤੀ ਸਪਿਨਰ ਨੇ ਕਿਹਾ ਸੀ ਕਿ ਕ੍ਰਿਕਟ ‘ਚ ਜਦੋਂ ਕੋਈ ਬੱਲੇਬਾਜ਼ ਸਵਿਚ ਹਿੱਟ ਖੇਡਣ ਜਾਂਦਾ ਹੈ ਅਤੇ ਗੇਂਦ ਪੈਡ ਨਾਲ ਟਕਰਾਉਂਦੀ ਹੈ ਤਾਂ ਐਲਬੀਡਬਲਿਊ ਆਊਟ ਦਿੱਤਾ ਜਾਣਾ ਚਾਹੀਦਾ ਹੈ।
ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਸਕਾਟ ਸਟਾਇਰਿਸ ਨੇ ਹੁਣ ਸਵਿਚ ਹਿੱਟ ‘ਤੇ ਵੱਡਾ ਬਿਆਨ ਦਿੱਤਾ ਹੈ। ਅਸਲ ‘ਚ ਉਨ੍ਹਾਂ ਕਿਹਾ ਕਿ ਕ੍ਰਿਕਟ ‘ਚ ਸਵਿਚ ਹਿੱਟ ਸ਼ਾਟ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਧਿਆਨ ਯੋਗ ਹੈ ਕਿ ਕ੍ਰਿਕੇਟ ਦੇ ਮੌਜੂਦਾ ਨਿਯਮਾਂ ਦੇ ਅਨੁਸਾਰ, ਜੇਕਰ ਗੇਂਦ ਲੈੱਗ-ਸਟੰਪ ਦੇ ਬਾਹਰ ਪਿਚ ਕਰਦੀ ਹੈ, ਤਾਂ ਬੱਲੇਬਾਜ਼ ਨੂੰ ਐਲਬੀਡਬਲਯੂ ਆਊਟ ਨਹੀਂ ਦਿੱਤਾ ਜਾ ਸਕਦਾ ਹੈ। ਸਕਾਟ ਸਟਾਇਰਿਸ ਨੇ ਭਾਰਤੀ ਖਿਡਾਰੀ ਰਵੀ ਅਸ਼ਵਿਨ ਨਾਲ ਅਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਐੱਲ.ਬੀ.ਡਬਲਯੂ ਦੇ ਵਿੱਚ ਕੁੱਝ ਵੀ ਗਲਤ ਨਹੀਂ ਹੈ।
ਸਕਾਟ ਸਟਾਇਰਿਸ ਨੇ ਆਪਣੇ ਹਾਲੀਆ ਇੰਟਰਵਿਊ ‘ਚ ਕਿਹਾ ਕਿ ਮੈਂ ਭਾਰਤੀ ਸਪਿਨਰ ਰਵੀ ਅਸ਼ਵਿਨ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਪਰ ਮੈਨੂੰ ਅਸ਼ਵਿਨ ਦੀਆਂ ਕਈ ਗੱਲਾਂ ਪਸੰਦ ਆਈਆਂ। ਕੀਵੀ ਖਿਡਾਰੀ ਨੇ ਕਿਹਾ ਕਿ ਭਾਵੇਂ ਸਵਿਚ ਹਿੱਟ ਦੇਖਣਾ ਮਜ਼ੇਦਾਰ ਹੁੰਦਾ ਹੈ ਪਰ ਮੇਰਾ ਮੰਨਣਾ ਹੈ ਕਿ ਇਸ ਸ਼ਾਟ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਣੀ ਚਾਹੀਦੀ ਹੈ। ਉਸ ਨੇ ਅੱਗੇ ਕਿਹਾ ਕਿ ਕਪਤਾਨ ਅਤੇ ਗੇਂਦਬਾਜ਼ਾਂ ਲਈ ਨਿਯਮ ਹਨ ਕਿ ਫੀਲਡਰ ਨੂੰ ਕਿੱਥੇ ਰੱਖਣਾ ਹੈ, ਇਸ ਲਈ ਅਜਿਹੀ ਸਥਿਤੀ ਵਿੱਚ ਬੱਲੇਬਾਜ਼ ਲਈ ਨਿਯਮ ਤੈਅ ਕੀਤੇ ਜਾਣੇ ਚਾਹੀਦੇ ਹਨ।