ਕੈਂਟਰਬਰੀ ਦੇ ਵਾਈਮਾਕਰੀਰੀ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਕਾਰ ਅਤੇ ਸਕੂਲ ਬੱਸ ਵਿਚਾਲੇ ਹੋਈ ਟੱਕਰ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਦੁਪਹਿਰ 3.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਬ੍ਰੌਡ ਰੋਡ ਅਤੇ ਹਾਰਲਸਟਨ ਰੋਡ ਦੇ ਇੰਟਰਸੈਕਸ਼ਨ ‘ਤੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ, “ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਕਾਰ ਵਿੱਚ ਸਵਾਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ।” ਹਾਲਾਂਕਿ ਹਾਦਸੇ ਦੌਰਾਨ ਸਕੂਲੀ ਬੱਸ ਵਿੱਚ ਸਵਾਰ ਕੋਈ ਵੀ ਜ਼ਖਮੀ ਨਹੀਂ ਹੋਇਆ।
![](https://www.sadeaalaradio.co.nz/wp-content/uploads/2023/06/IMG-20230616-WA0000-950x499.jpg)