ਹਜ਼ਾਰਾਂ ਡਾਲਰਾਂ ਖਰਚ ਕੇ ਨਿਊਜ਼ੀਲੈਂਡ ਵਿੱਚ ਕੰਮ ਕਰਨ ਲਈ ਪਹੁੰਚੇ ਪਰਵਾਸੀ ਕਰਮਚਾਰੀ ਹੁਣ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹੋ ਰਹੇ ਹਨ, ਦਰਅਸਲ ਧੋਖਾਧੜੀ ਦਾ ਸ਼ਿਕਾਰ ਹੋਏ ਪ੍ਰਵਾਸੀਆਂ ਦੇ ਇੱਕ ਸਮੂਹ ਕੋਲ ਤਿੰਨ ਦਿਨਾਂ ਵਿੱਚ ਰਹਿਣ ਲਈ ਕੋਈ ਥਾਂ ਨਹੀਂ ਹੋਵੇਗੀ, ਯਾਨੀ ਕਿ ਹੁਣ ਉਹ ਜਿੱਥੇ ਰਹਿ ਰਹੇ ਨੇ ਉਹ ਉਨ੍ਹਾਂ ਨੂੰ ਉਹ ਘਰ ਵੀ ਛੱਡਣ ਲਈ ਕਹਿ ਦਿੱਤਾ ਗਿਆ ਹੈ। ਆਕਲੈਂਡ ਭਰ ਵਿੱਚ 10 ਘਰਾਂ ਵਿੱਚ 144 ਭਾਰਤੀ ਅਤੇ ਬੰਗਲਾਦੇਸ਼ੀ ਪ੍ਰਵਾਸੀਆਂ ਦੇ ਮਾੜੇ ਹਲਾਤਾਂ ‘ਚ ਰਹਿੰਦੇ ਪਾਏ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਦੇ ਅਧਿਕਾਰੀ ਜਾਂਚ ਕਰ ਰਹੇ ਹਨ।
ਉਹ ਇੱਥੇ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ ਪ੍ਰੋਗਰਾਮ ਦੇ ਤਹਿਤ ਚੰਗੀ ਕਮਾਈ ਕਰਨ ਦੇ ਸੁਪਨੇ ਨਾਲ ਇੱਥੇ ਆਏ ਸਨ,ਪਰ ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਨੇ ਜਿਨ੍ਹਾਂ ਏਜੰਟਾਂ ਨੂੰ ਪੈਸੇ ਦਿੱਤੇ ਸਨ, ਉਹ ਇੱਥੇ ਕਿਤੇ ਨਜ਼ਰ ਹੀ ਨਹੀਂ ਆਏ ਅਤੇ ਨਾ ਹੀ ਨੌਕਰੀਆਂ ਦਿੱਤੀਆਂ। ਨੌਕਰੀਆਂ ਤਾਂ ਛੱਡੋ ਕਈ ਤਾਂ ਰਹਿਣ ਲਈ ਵੀ ਔਖੇ ਨੇ ਤੇ ਕਈਆਂ ਕੋਲ ਤਾਂ ਖਾਣ ਲਈ ਵੀ ਕੁੱਝ ਨਹੀਂ ਹੈ ਤੇ ਨਾ ਲਿਆਉਣ ਲਈ ਪੈਸੇ। ਆਕਲੈਂਡ ‘ਚ 13 ਆਦਮੀ ਦੋ ਛੋਟੇ ਕਮਰੇ ਸਾਂਝੇ ਕਰ ਰਹੇ ਸਨ ਤੇ ਬੰਕ ਬੈੱਡ ‘ਤੇ ਸੌਂ ਰਹੇ ਸਨ। ਪਰ ਇੰਨਾਂ ਨੂੰ ਵੀ 11 ਸਤੰਬਰ ਤੱਕ ਘਰ ਛੱਡਣ ਦੇ ਲਈ ਕਹਿ ਦਿੱਤਾ ਗਿਆ ਹੈ। ਹਾਲਾਂਕਿ ਟਾਕਾਨਿਨੀ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਦੇ ਵੱਲੋਂ ਇਨਾਂ ਪ੍ਰਵਾਸੀਆਂ ਦੀ ਸਰ ਲਈ ਜਾ ਰਹੀ ਹੈ ਅਤੇ ਲੰਗਰ ਛਕਾਇਆ ਜਾ ਰਿਹਾ ਹੈ। ਪਰ ਇਨਾਂ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ।