ਮਨੋਰੰਜਨ ਜਗਤ ‘ਚ ਬਾਲੀਵੁੱਡ ਦੀ ਬਜਾਏ ਹੋਰ ਭਾਸ਼ਾਵਾਂ ‘ਚ ਬਣੀਆਂ ਫਿਲਮਾਂ ਨੇ ਧਮਾਲ ਮਚਾ ਦਿੱਤਾ ਹੈ। ਕਦੇ ਹਿੰਦੀ ਫਿਲਮਾਂ ਕਈ ਰਿਕਾਰਡ ਆਪਣੇ ਨਾਂ ਕਰ ਲੈਂਦੀਆਂ ਸਨ ਪਰ ਹੁਣ ਉਹ ਇਸ ‘ਚ ਸਫਲ ਸਾਬਿਤ ਨਹੀਂ ਹੋ ਰਹੀਆਂ ਹਨ। ਸਾਊਥ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਹਾਲ ਹੀ ਵਿੱਚ ਪੰਜਾਬੀ ਫਿਲਮ ਸੌਂਕਣ ਸੌਂਕਣੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ ਅਤੇ ਇਹ ਹਰ ਪਾਸੇ ਹਿੱਟ ਹੋ ਗਈ ਹੈ। ਫਿਲਮ ਨੇ 3 ਦਿਨਾਂ ‘ਚ ਧਮਾਕੇਦਾਰ ਕਮਾਈ ਕਰ ਲਈ ਹੈ। ਸੌਂਕਣ ਸੌਂਕਣੇ ਨੇ ਵੀਕੈਂਡ ‘ਤੇ ਧਮਾਕੇਦਾਰ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ ਦੀ ਬੰਪਰ ਕਮਾਈ ਨੂੰ ਦੇਖ ਕੇ ਹਰ ਕੋਈ ਇਸ ਦੀ ਤਾਰੀਫ ਕਰ ਰਿਹਾ ਹੈ। ਸੌਂਕਣ ਸੌਂਕਣੇ ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆ ਗਿਆ ਹੈ।
ਸੌਂਕਣ ਸੌਂਕਣੇ ਨੇ ਵੀਕੈਂਡ ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਫਿਲਮ ਨੇ ਤਿੰਨ ਦਿਨਾਂ ‘ਚ ਦੁਨੀਆ ਭਰ ‘ਚ ਕਰੋੜਾਂ ਦਾ ਕਾਰੋਬਾਰ ਕਰ ਲਿਆ ਹੈ। ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਫਿਲਮ ਦੇ ਰਿਕਾਰਡ ਦੀ ਜਾਣਕਾਰੀ ਦਿੱਤੀ ਸੀ। ਫਿਲਮ ਨੇ ਤਿੰਨ ਦਿਨਾਂ ‘ਚ ਦੁਨੀਆ ਭਰ ‘ਚ 18.10 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਸੌਂਕਣ ਸੌਂਕਣੇ ਨੇ ਪਹਿਲੇ ਦਿਨ 4.20 ਕਰੋੜ, ਦੂਜੇ ਦਿਨ 6 ਕਰੋੜ ਅਤੇ ਤੀਜੇ ਦਿਨ 7.9 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਫਿਲਮ ‘ਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ਜੋ ਵੀ ਇਸ ਫਿਲਮ ਨੂੰ ਦੇਖ ਰਿਹਾ ਹੈ, ਉਹ ਇਸ ਦੀ ਤਾਰੀਫ ਕਰ ਰਿਹਾ ਹੈ।
ਸੌਂਕਣ ਸੌਂਕਣੇ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਜਿਸ ਵਿੱਚ ਇੱਕ ਜੋੜੇ ਨਿਰਮਲ ਅਤੇ ਨਸੀਬ ਦੀ ਕਹਾਣੀ ਦਿਖਾਈ ਗਈ ਹੈ। ਉਨ੍ਹਾਂ ਦੇ ਵਿਆਹ ਨੂੰ 8 ਸਾਲ ਹੋ ਗਏ ਹਨ ਪਰ ਕੋਈ ਔਲਾਦ ਨਹੀਂ ਹੈ। ਬੱਚਾ ਨਾ ਹੋਣ ਕਾਰਨ ਨਸੀਬ ਦੀ ਸੱਸ ਉਸ ਨੂੰ ਆਪਣੇ ਪਤੀ ਦਾ ਦੁਬਾਰਾ ਵਿਆਹ ਕਰਵਾਉਣ ਲਈ ਕਹਿੰਦੀ ਹੈ। ਨਸੀਬ ਨੇ ਆਪਣੇ ਪਤੀ ਦਾ ਦੂਜਾ ਵਿਆਹ ਆਪਣੀ ਭੈਣ ਨਾਲ ਕਰਵਾ ਦਿੰਦੀ ਹੈ। ਦੋ ਪਤਨੀਆਂ ਦੇ ਘਰ ਆਉਣ ਤੋਂ ਬਾਅਦ ਕੀ ਡਰਾਮਾ ਹੁੰਦਾ ਹੈ, ਇਹ ਦੇਖਣ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।