ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਿਸ਼ਵ ਕੱਪ 2023 ਦਾ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ ਹੈ। ਵਿਸ਼ਵ ਕੱਪ ‘ਚ ਟੀਮ ਇੰਡੀਆ ਦਾ ਇਹ ਚੌਥਾ ਮੈਚ ਹੈ ਪਰ ਸ਼ੁਭਮਨ ਗਿੱਲ ਲਈ ਟੂਰਨਾਮੈਂਟ ਦਾ ਦੂਜਾ ਮੈਚ ਹੈ। ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਵੀ ਇਸ ਮੈਚ ਨੂੰ ਦੇਖਣ ਪਹੁੰਚੀ ਸੀ। ਇਸ ਦੌਰਾਨ ਸ਼ੁਭਮਨ ਗਿੱਲ ਦੇ ਕੈਚ ਤੋਂ ਬਾਅਦ ਸਾਰਾ ਤੇਂਦੁਲਕਰ ਦਾ ਰਿਐਕਸ਼ਨ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਸਾਰਾ ਕਾਫੀ ਖੁਸ਼ ਨਜ਼ਰ ਆ ਰਹੀ ਹੈ।
ਗਿੱਲ ਨੇ ਪਾਰੀ ਦੇ 38ਵੇਂ ਓਵਰ ‘ਚ ਸ਼ਾਰਦੁਲ ਠਾਕੁਰ ਦੀ ਗੇਂਦ ‘ਤੇ ਤੌਹੀਦ ਹਿਰਦੋਏ ਦਾ ਕੈਚ ਲਿਆ। ਇਸ ਕੈਚ ਦੀ ਵੀਡੀਓ ਆਈ.ਸੀ.ਸੀ. ਵੱਲੋਂ ਸਾਂਝੀ ਕੀਤੀ ਗਈ ਹੈ। ਸ਼ਾਰਦੁਲ ਨੇ ਓਵਰ ਦੀ ਦੂਜੀ ਗੇਂਦ ਸੁੱਟੀ, ਜਿਸ ਨੂੰ ਬੱਲੇਬਾਜ਼ ਨੇ ਲੈੱਗ ਸਾਈਡ ‘ਤੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਬੱਲੇ ਦੇ ਉਪਰਲੇ ਹਿੱਸੇ ‘ਚ ਜਾ ਲੱਗੀ ਅਤੇ ਹਵਾ ‘ਚ ਜਾ ਕੇ ਸਿੱਧੀ ਸ਼ੁਭਮਨ ਗਿੱਲ ਦੇ ਹੱਥਾਂ ‘ਚ ਗਈ।
ਗਿੱਲ ਦੇ ਕੈਚ ਤੋਂ ਬਾਅਦ ਸਾਰਾ ਦੀ ਖੁਸ਼ੀ ਦਾ ਰਿਐਕਸ਼ਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਰਿਐਕਸ਼ਨ ‘ਚ ਸਾਰਾ ਤੇਂਦੁਲਕਰ ਮੁਸਕਰਾਹਟ ਨਾਲ ਤਾੜੀਆਂ ਵਜਾਉਂਦੀ ਨਜ਼ਰ ਆ ਰਹੀ ਹੈ। ਇਸ ਕੈਚ ਰਾਹੀਂ ਬੰਗਲਾਦੇਸ਼ ਨੇ ਪਾਰੀ ਦਾ ਪੰਜਵਾਂ ਵਿਕਟ ਗੁਆ ਦਿੱਤਾ ਸੀ ਅਤੇ ਤੌਹੀਦ ਹਿਰਦੌਏ 16 ਦੌੜਾਂ (35 ਗੇਂਦਾਂ) ਬਣਾ ਕੇ ਆਊਟ ਹੋ ਗਏ ਸਨ।