ਸੰਕੇਤ ਸਰਗਰ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਸੰਕੇਤ ਨੇ ਇਹ ਉਪਲਬਧੀ 55 ਕਿਲੋਗ੍ਰਾਮ ਵੇਟਲਿਫਟਿੰਗ ਇਲੈਵਨ ਵਿੱਚ ਹਾਸਿਲ ਕੀਤੀ ਹੈ। ਸਨੈਚ ਵਿੱਚ ਸੰਕੇਤ ਨੇ 113 ਕਿਲੋ ਭਾਰ ਚੁੱਕਿਆ ਹੈ। ਜਦਕਿ ਕਲੀਨ ਐਂਡ ਜਰਕ ‘ਚ 135 ਕਿਲੋ ਭਾਰ ਚੁੱਕਿਆ। ਇਸ ਈਵੈਂਟ ਵਿੱਚ ਮਲੇਸ਼ੀਆ ਦੇ ਬਿਨ ਕਸਦਾਨ ਮੁਹੰਮਦ ਪਹਿਲੇ ਸਥਾਨ ’ਤੇ ਰਹੇ। ਉਸਨੇ ਕਲੀਨ ਐਂਡ ਜਰਕ ਵਿੱਚ 142 ਕਿਲੋ ਭਾਰ ਚੁੱਕਿਆ।
ਸੰਕੇਤ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ। ਉਸ ਨੂੰ ਕਲੀਨ ਐਂਡ ਜਰਕ ਦੀ ਤੀਜੀ ਕੋਸ਼ਿਸ਼ ਵਿੱਚ ਮਾਮੂਲੀ ਸੱਟ ਲੱਗੀ। ਇਸ ਕਾਰਨ ਉਹ ਗੋਲਡ ਜਿੱਤਣ ਤੋਂ ਖੁੰਝ ਗਿਆ। ਸਨੈਚ ਵਿੱਚ ਸੰਕੇਤ ਨੇ 113 ਕਿਲੋ ਭਾਰ ਚੁੱਕਿਆ। ਜਦਕਿ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ 135 ਕਿਲੋ ਭਾਰ ਚੁੱਕਿਆ। ਜਦੋਂਕਿ ਦੂਜੀ ਅਤੇ ਤੀਜੀ ਕੋਸ਼ਿਸ਼ ਵਿੱਚ ਉਹ ਕਾਮਯਾਬ ਨਹੀਂ ਹੋ ਸਕਿਆ।