ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸੰਜੇ ਦੱਤ ਨੇ ਅੰਮ੍ਰਿਤਸਰ ਪਹੁੰਚ ਕੇ ਚਾਹ ਦੀ ਦੁਕਾਨ ‘ਤੇ ਚਾਹ ਪੀਤੀ ਅਤੇ ਪਕੌੜਿਆਂ ਦਾ ਆਨੰਦ ਵੀ ਲਿਆ। ਹਾਲਾਂਕਿ ਸੰਜੇ ਦੱਤ ਆਪਣੀ ਕਾਰ ‘ਚ ਸਨ ਪਰ ਬਾਹਰ ਪ੍ਰਸ਼ੰਸਕਾਂ ਦੀਆਂ ਲੰਬੀਆਂ ਕਤਾਰਾਂ ਸਨ। ਜਦੋਂ ਪ੍ਰਸ਼ੰਸਕਾਂ ਨੇ ਸੰਜੇ ਦੱਤ ਨੂੰ ਇਕ ਦੁਕਾਨ ਦੇ ਬਾਹਰ ਦੇਖਿਆ ਤਾਂ ਉਹ ਉਨ੍ਹਾਂ ਨਾਲ ਤਸਵੀਰਾਂ ਖਿੱਚਣ ਲਈ ਦੌੜੇ। ਹਰ ਕੋਈ ਸੰਜੇ ਦੱਤ ਨੂੰ ਦੇਖਣ ਲਈ ਬੇਤਾਬ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸੰਜੇ ਦੱਤ ਆਪਣੀ ਫਿਲਮ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਪਹੁੰਚੇ ਹਨ। ਫਿਲਹਾਲ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਦੇ ਨਾਲ ਕਾਫੀ ਪੁਲਿਸ ਫੋਰਸ ਵੀ ਨਜ਼ਰ ਆਈ ਸੀ ਅਤੇ ਹੋਰ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਗਏ ਸਨ।
