ਫਰੈਡਰਿਕ ਹੌਬਸਨ ਨੂੰ ਆਕਲੈਂਡ ਦੇ ਡੇਅਰੀ ਵਰਕਰ ਜਨਕ ਪਟੇਲ ਦੇ ਕਤਲ ਲਈ 15 ਸਾਲ ਦੀ ਗੈਰ-ਪੈਰੋਲ ਮਿਆਦ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਭਿਆਨਕ ਲੁੱਟ-ਖੋਹ ਲਈ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ, ਜੋ ਕਤਲ ਦੀ ਸਜ਼ਾ ਦੇ ਨਾਲ-ਨਾਲ ਕੱਟੀ ਜਾਵੇਗੀ। ਜਦਕਿ ਇੱਕ ਹੋਰ ਵਿਅਕਤੀ, ਸ਼ੇਨ ਟੇਨ, ਨੂੰ ਡਕੈਤੀ ਦੇ ਮਾਮਲੇ ਵਿੱਚ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ 23 ਨਵੰਬਰ 2022 ਦੀ ਸ਼ਾਮ ਨੂੰ ਸੈਂਡਰਿੰਘਮ ਵਿੱਚ ਰੋਜ਼ ਕਾਟੇਜ ਸੁਪਰੇਟ ਦੇ ਬਾਹਰ ਪਟੇਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਅਪਰਾਧ ਦੇ ਦੋਸ਼ੀ ਦੋ ਵਿਅਕਤੀ ਬੁੱਧਵਾਰ ਸਵੇਰੇ ਆਕਲੈਂਡ ਦੀ ਹਾਈ ਕੋਰਟ ਵਿੱਚ ਪੇਸ਼ ਹੋਏ ਸਨ।
