ਸਾਡੇ ਦੇਸ਼ ਦੇ ਲੀਡਰਾਂ ਨੂੰ ਲੈ ਕੇ ਅਕਸਰ ਹੀ ਕੋਈ ਨਾ ਕੋਈ ਵਿਵਾਦ ਉੱਠਦਾ ਰਹਿੰਦਾ ਹੈ, ਆਏ ਦਿਨ ਹੀ ਕੋਈ ਨਾ ਕੋਈ ਆਗੂ ਚਰਚਾ ਦਾ ਵਿਸ਼ਾ ਬਣਦਾ ਹੈ, ਕਦੇ ਆਪਣੇ ਕਿਸੇ ਬਿਆਨ ਕਾਰਨ ਤਾਂ ਕਦੇ ਆਪਣੇ ਕੰਮਾਂ ਕਾਰਨ ਫਿਰ ਉਹ ਬਿਆਨ ਜਾ ਕੰਮ ਭਾਵੇ ਸਹੀ ਹੋਵੇ ਜਾ ਨਾ, ਤੇ ਉੱਥੇ ਹੀ ਜੇਕਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਵਿਧਾਨ ਸਭਾ ‘ਚ ਲੋਕਾਂ ਵੱਲੋਂ ਚੁਣੇ ਗਏ ਆਗੂ ਪਹੁੰਚਦੇ ਨੇ ਜਿਨ੍ਹਾਂ ‘ਤੇ ਲੋਕਾਂ ਨੂੰ ਆਸ ਹੁੰਦੀ ਹੈ ਕਿ ਉਹ ਉੱਥੇ ਪਹੁੰਚ ਕੇ ਉਨ੍ਹਾਂ ਦੇ ਹਿੱਤਾਂ ਦੀ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣਗੇ, ਪਰ ਸੋਚੋ ਜੇ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਆਗੂ ਵਿਧਾਨ ਸਭਾ ‘ਚ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾ ਦਾ ਹੱਲ ਕਰਵਾਉਣ ਦੀ ਬਜਾਏ ਫੋਨ ‘ਤੇ ਗੇਮ ਖੇਡ ਕੇ ਮੁੜ ਆਉਣ ਤਾਂ ਲੋਕਾਂ ਦੀ ਸਮੱਸਿਆ ਦਾ ਹੱਲ ਕੌਣ ਕਰਵਾਏਗਾ ਤੇ ਆਮ ਲੋਕ ਕਿਸ ‘ਤੇ ਆਸ ਰੱਖਣਗੇ, ਦਰਅਸਲ ਸਮਾਜਵਾਦੀ ਪਾਰਟੀ ਦੇ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਇੱਕ MLA ਸਾਬ੍ਹ ਵਿਧਾਨ ਸਭਾ ‘ਚ ਬੈਠ ਕੇ ਆਪਣੇ ਫੋਨ ‘ਤੇ teen patti ਖੇਡ ਰਹੇ ਨੇ ਤੇ ਇੰਝ ਜਪ ਰਿਹਾ ਹੈ।
सदन की गरिमा को तार-तार कर रहे भाजपा विधायक!
महोबा से भाजपा विधायक सदन में मोबाइल गेम खेल रहे, झांसी से भाजपा विधायक तंबाकू खा रहे।
इन लोगों के पास जनता के मुद्दों के जवाब हैं नहीं और सदन को मनोरंजन का अड्डा बना रहे।
बेहद निंदनीय एवं शर्मनाक ! pic.twitter.com/j699IxTFkp
— Samajwadi Party (@samajwadiparty) September 24, 2022
ਜਿਵੇ ਉਨ੍ਹਾਂ ਨੂੰ ਕਿਸੇ ਗੱਲ ਦਾ ਕੋਈ ਫਿਕਰ ਹੀ ਨਹੀਂ ਹੈ, ਜਾ ਇਹ ਕਹਿ ਲਉ ਕੇ ਸ਼ਇਦ ਵਿਧਾਇਕ ਸਾਬ੍ਹ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਸਾਰੇ ਕੰਮ ਹੋ ਚੁੱਕੇ ਨੇ ‘ਤੇ ਲੋਕਾਂ ਨੂੰ ਤਾਂ ਕੋਈ ਸਮੱਸਿਆ ਏ ਨਹੀਂ ਹੈ, ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਇਹ ਵੀਡੀਓ ਉੱਤਰ ਪ੍ਰਦੇਸ਼ ਦੀ ਮਹੋਬਾ ਸੀਟ ਤੋਂ ਚੁਣੇ ਗਏ ਭਾਜਪਾ ਵਿਧਾਇਕ ਦਾ ਹੈ, ਜਿਸ ਨੂੰ ਸਾਂਝਾ ਕਰ ਸਮਾਜਵਾਦੀ ਪਾਰਟੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, ”ਮਹੋਬਾ ਤੋਂ ਭਾਜਪਾ ਵਿਧਾਇਕ ਵਿਧਾਨ ਸਭਾ ‘ਚ ਤੀਨ-ਪੱਤੀ ਖੇਡ ਰਹੇ ਹਨ। ਕਰਨਾਟਕ ‘ਚ ਭਾਜਪਾ ਵਿਧਾਇਕ ਮੋਬਾਈਲ ‘ਤੇ ਪੋਰਨ ਦੇਖਦੇ ਹੋਏ ਦੇਖੇ ਗਏ ਸੀ।” ਸਮਾਜਵਾਦੀ ਪਾਰਟੀ ਦੇ ਮੀਡੀਆ ਵਿੰਗ ਨੇ ਪੋਸਟ ‘ਚ ਅੱਗੇ ਲਿਖਿਆ, ”ਭਾਜਪਾ ਵਿਧਾਇਕਾਂ ਦਾ ਜਨਤਾ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਿਰਫ ਭ੍ਰਿਸ਼ਟਾਚਾਰ, ਬਲਾਤਕਾਰ ਅਤੇ ਬੇਕਾਰ ਦੀਆਂ ਖੇਡਾਂ ਵਿੱਚ ਉਲਝੇ ਹੋਏ ਹਨ। ਕੀ ਇਹ ਭਾਜਪਾ ਦੇ ਲੋਕ ਸੇਵਕ ਅਤੇ ਲੋਕ ਨੁਮਾਇੰਦੇ ਹਨ? ਸ਼ਰਮਨਾਕ!”
भाजपाई विधायक उप्र विधानसभा के सत्र में खेल रहे हैं ताश और कर रहे हैं प्रदेश का नाश।
भाजपा के उन विधायक जी को धन्यवाद जिन्होंने पीछे से ये वीडियो बनाकर व वाइरल कर जनहित का काम किया।
अब देखना ये है कि मुख्यमंत्री जी इन मा. विधायकजी पर ‘नैतिक बुलडोज़र’ कब चलाएँगे?#भार_बन_गयी_भाजपा pic.twitter.com/qYU9vFiYOw— Akhilesh Yadav (@yadavakhilesh) September 24, 2022
ਸਪਾ ਦੇ ਨਾਲ-ਨਾਲ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਭਾਜਪਾ ਵਿਧਾਇਕ ਦੀ ਗੇਮ ਖੇਡਣ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਯੂਪੀ ਵਿਧਾਨ ਸਭਾ ਦੇ ਸੈਸ਼ਨ ‘ਚ ਭਾਜਪਾ ਵਿਧਾਇਕ ਤਾਸ਼ ਖੇਡ ਰਹੇ ਹਨ ਅਤੇ ਸੂਬੇ ਨੂੰ ਤਬਾਹ ਕਰ ਰਹੇ ਹਨ। ਧੰਨਵਾਦ ਉਨ੍ਹਾਂ ਭਾਜਪਾ ਵਿਧਾਇਕਾਂ ਦਾ ਜਿਨ੍ਹਾਂ ਨੇ ਇਸ ਵੀਡੀਓ ਨੂੰ ਪਿੱਛੇ ਤੋਂ ਬਣਾ ਕੇ ਵਾਇਰਲ ਕਰਕੇ ਲੋਕ ਹਿੱਤ ਲਈ ਕੰਮ ਕੀਤਾ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਇਨ੍ਹਾਂ ਵਿਧਾਇਕਾਂ ‘ਤੇ ‘ਨੈਤਿਕ ਬੁਲਡੋਜ਼ਰ’ ਕਦੋਂ ਚਲਾਉਣਗੇ?’