ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਭਾਰਤ ਦਾ ਨਾਮ ਚਮਕਾਉਣ ਵਾਲੀ ਮੀਰਾ ਬਾਈ ਚਾਨੂੰ ਨਾਲ ਮੁਲਾਕਾਤ ਕੀਤੀ ਹੈ। ਸਲਮਾਨ ਨੇ ਮੀਰਾ ਬਾਈ ਚਾਨੂੰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਸਲਮਾਨ ਖਾਨ ਨੇ ਮੀਰਾ ਬਾਈ ਚਾਨੂੰ ਨਾਲ ਆਪਣੀ ਮਿੱਠੀ ਮੁਲਾਕਾਤ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਹੈ। ਸਲਮਾਨ ਨੇ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਨੂੰ ਵਧਾਈ ਦਿੰਦਿਆਂ ਤਸਵੀਰ ਸਾਂਝੀ ਕੀਤੀ ਹੈ।
View this post on Instagram
ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕਰਦੇ ਹੋਏ ਸਲਮਾਨ ਨੇ ਲਿਖਿਆ, “ਮੀਰਾਬਾਈ ਚਾਨੂੰ ਸਿਲਵਰ ਮੈਡਲਿਸਟ ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ। ਮੈਂ ਤੁਹਾਨੂੰ ਮਿਲ ਕੇ ਬਹੁਤ ਖੁਸ਼ ਮਹਿਸੂਸ ਕਰਦਾ ਹਾਂ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਇਸ ਤਸਵੀਰ ਵਿੱਚ ਸਲਮਾਨ ਖਾਨ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਪਰ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਸਕਾਰਫ ਸੀ। ਸਲਮਾਨ ਨੇ ਰਵਾਇਤੀ ਸਕਾਰਫ਼ ਪਾਇਆ ਹੋਇਆ ਹੈ।
View this post on Instagram
ਇਹ ਸਕਾਰਫ ਮੀਰਾਬਾਈ ਚਾਨੂੰ ਨੇ ਸਲਮਾਨ ਖਾਨ ਨੂੰ ਤੋਹਫੇ ਵਜੋਂ ਦਿੱਤਾ ਸੀ। ਸਲਮਾਨ ਖਾਨ ਦੀ ਇਸ ਪੋਸਟ ‘ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਮੀਰਾਬਾਈ ਚਾਨੂੰ ਨੇ ਲਿਖਿਆ,’ ਬਹੁਤ ਬਹੁਤ ਧੰਨਵਾਦ ਸਲਮਾਨ ਖਾਨ ਸਰ। ਮੈਂ ਤੁਹਾਡੀ ਬਹੁਤ ਵੱਡੀ ਪ੍ਰਸ਼ੰਸਕ ਹਾਂ ਅਤੇ ਤੁਹਾਨੂੰ ਮਿਲਣਾ ਮੇਰੇ ਲਈ ਇੱਕ ਸੁਪਨਾ ਸਾਕਾਰ ਹੋਣਾ ਹੈ।’ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੀਰਾਬਾਈ ਚਾਨੂੰ ਨੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਹ ਸਲਮਾਨ ਖਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਇਸ ਵੇਲੇ ਮੀਰਾਬਾਈ ਚਾਨੂੰ ਮੁੰਬਈ ਵਿੱਚ ਹੈ। ਸਲਮਾਨ ਖਾਨ ਤੋਂ ਪਹਿਲਾਂ ਮੀਰਾਬਾਈ ਚਾਨੂ ਨੇ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ ਸੀ। ਉਹ ਬੁੱਧਵਾਰ ਨੂੰ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਮਿਲੀ ਸੀ। ਸਚਿਨ ਤੇਂਦੁਲਕਰ ਨੇ ਟਵੀਟ ਕੀਤਾ ਅਤੇ ਲਿਖਿਆ, ‘ਅੱਜ ਸਵੇਰੇ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਮੀਰਾਬਾਈ ਚਾਨੂੰ । ਤੁਹਾਨੂੰ ਦੱਸ ਦੇਈਏ ਕਿ 2020 ਦੀ ਟੋਕੀਓ ਓਲੰਪਿਕਸ ਵਿੱਚ ਭਾਰਤ ਦੀ ਮੀਰਾਬਾਈ ਚਾਨੂੰ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਮੀਰਾਬਾਈ ਦੂਜੀ ਭਾਰਤੀ ਵੇਟਲਿਫਟਰ ਹੈ ਜਿਸਨੇ ਦੇਸ਼ ਲਈ ਮੈਡਲ ਜਿੱਤਿਆ ਹੈ।