[gtranslate]

ਸਲਮਾਨ ਖਾਨ ਨੇ ਇੱਕ ਵਾਰ ਫਿਰ ਵਧਾਇਆ ਮਦਦ ਦਾ ਹੱਥ, ਸਿਨੇ ਵਰਕਰਾਂ ਦੇ ਖਾਤੇ ‘ਚ ਟ੍ਰਾਂਸਫਰ ਕੀਤੇ ਪੈਸੇ

salman khan continues helping cine workers

ਕੋਰੋਨਾ ਮਹਾਂਮਾਰੀ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਬਹੁਤ ਸਾਰੇ ਲੋਕਾਂ ਨੇ ਮਦਦ ਦਾ ਹੱਥ ਵੀ ਵਧਾਇਆ ਹੈ। ਕਈ ਸਿਤਾਰਿਆਂ ਨੇ ਦਰਿਆ-ਦਿਲੀ ਦਿਖਾਉਂਦਿਆਂ ਲੋਕਾਂ ਦੀ ਸਹਾਇਤਾ ਕੀਤੀ ਹੈ। ਜਿਸ ਵਿੱਚ ਸੋਨੂੰ ਸੂਦ ਤੋਂ ਲੈ ਕੇ ਸਲਮਾਨ ਖਾਨ ਤੱਕ ਕਈ ਵੱਡੇ ਨਾਮ ਸ਼ਾਮਿਲ ਹਨ। ਸਲਮਾਨ ਖਾਨ ਪਿਛਲੇ ਇੱਕ ਸਾਲ ਤੋਂ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਅਤੇ ਉਦਯੋਗ ਦੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਸਲਮਾਨ ਖਾਨ ਉਸ ਸਮੇਂ ਤੋਂ ਪੀੜਤਾਂ ਦੀ ਮਦਦ ਕਰ ਰਹੇ ਹਨ ਜਦੋਂ ਕੋਰੋਨਾ ਨੇ ਦੇਸ਼ ਵਿੱਚ ਦਸਤਕ ਦਿੱਤੀ ਹੈ। ਇਸ ਤੋਂ ਪਹਿਲਾਂ, ਭਾਈਜਾਨ ਨੇ ਕੋਰੋਨਾ ਤੋਂ ਪੀੜ੍ਹਤ ਲੋਕਾਂ ਲਈ ਮੁਫਤ ਆਕਸੀਜਨ ਸਿਲੰਡਰ ਵੰਡੇ ਸਨ। ਉਸਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਦੇ ਜ਼ਰੀਏ ਦਿੱਤੀ। ਇਸਦੇ ਨਾਲ ਹੀ ਉਸਨੇ ਇਸਦੇ ਲਈ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਸੀ।

ਹੁਣ ਸਲਮਾਨ ਖਾਨ ਇੱਕ ਵਾਰ ਫਿਰ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਵਾਰ ਸਲਮਾਨ ਖਾਨ ਨੇ ਸਿਨੇ ਵਰਕਰਾਂ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਹਨ। ਉਸਨੇ 1500 ਰੁਪਏ ਕਰਮਚਾਰੀਆਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਹਨ। ਇਹ ਜਾਣਕਾਰੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨ ਵਰਕਰ ਦੇ ਪ੍ਰਧਾਨ ਬੀ ਐਨ ਤਿਵਾਰੀ ਨੇ ਦਿੱਤੀ ਹੈ। ਉਸਨੇ ਦੱਸਿਆ ਕਿ- ‘ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਦਾ ਇੱਕ ਬਹੁਤ ਵੱਡੇ ਦਿਲ ਵਾਲਾ ਸਟਾਰ ਹੈ, ਜੋ ਲੋਕਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਰਹਿੰਦਾ ਹੈ। ਜਦੋਂ ਵੀ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਹੁੰਦੀ ਹੈ, ਉਹ ਹਮੇਸ਼ਾਂ ਅੱਗੇ ਆਉਂਦੇ ਹਨ।

Leave a Reply

Your email address will not be published. Required fields are marked *