ਬਾਲੀਵੁੱਡ ਦੇ ਸੁਪਰਸਟਾਰਾਂ ਵਿੱਚੋਂ ਇੱਕ ਸਲਮਾਨ ਖਾਨ ਇੰਨੀ ਦਿਨੀ ਫਿਰ ਚਰਚਾ ਦੇ ਵਿੱਚ ਹਨ। ਦਰਅਸਲ ਬਾਲੀਵੁੱਡ ਸੁਪਰਸਟਾਰ ਇੱਕ ਵਾਰ ਫ਼ਿਲਮੀ ਪਰਦੇ ‘ਤੇ ਆਉਣ ਵਾਲੇ ਹਨ। ਸਲਮਾਨ ਖਾਨ ਆਪਣੀ ਅਗਲੀ ਫਿਲਮ ‘ਟਾਈਗਰ 3’ ਨੂੰ ਲੈ ਕੇ ਚਰਚਾ ਵਿੱਚ ਚੱਲ ਰਹੇ ਹਨ। ਇਸ ਫਿਲਮ ਦੀ ਇੱਕ ਦਿਲਚਸਪ ਗੱਲ ਹੋਰ ਹੈ ਕਿ ਇਸ ਫਿਲਮ ‘ਚ ਸਲਮਾਨ ਕੈਟਰੀਨਾ ਕੈਫ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ, ਹੁਣ ਇਸ ਫਿਲਮ ਬਾਰੇ ਇੱਕ ਅਪਡੇਟ ਆਇਆ ਹੈ। ਦਰਅਸਲ, ਸਲਮਾਨ ਅਤੇ ਕੈਟਰੀਨਾ ਨੇ ਆਪਣੇ ਜਾਸੂਸ ਥ੍ਰਿਲਰ ‘ਟਾਈਗਰ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਕੋਰੋਨਾ ਮਹਾਂਮਾਰੀ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ, ‘ਟਾਈਗਰ 3 ਦਾ ਨਵਾਂ ਸ਼ਡਿਉਲ ਸ਼ਨੀਵਾਰ ਨੂੰ ਯਸ਼ ਰਾਜ ਫਿਲਮਜ਼ ਸਟੂਡੀਓਜ਼ ਤੋਂ ਸ਼ੁਰੂ ਹੋ ਗਿਆ ਹੈ।’
‘ਟਾਈਗਰ 3’ ਜਾਸੂਸ ਥ੍ਰਿਲਰ ਫ੍ਰੈਂਚਾਇਜ਼ੀ ਦੀ ਤੀਜੀ ਫਿਲਮ ਹੈ ਜਿਸ ਵਿੱਚ ਸਲਮਾਨ ਖਾਨ ਅਦਾਕਾਰਾ ਕੈਟਰੀਨਾ ਕੈਫ ਦੇ ਨਾਲ ਲੀਡ ਰੋਲ ਵਿੱਚ ਹੈ। ਕਬੀਰ ਖਾਨ ਦੁਆਰਾ ਨਿਰਦੇਸ਼ਤ ਪਹਿਲਾ ਭਾਗ ‘ਏਕ ਥਾ ਟਾਈਗਰ‘ ਸਾਲ 2012 ਵਿੱਚ ਰਿਲੀਜ਼ ਹੋਈ ਸੀ। ਦੂਜੀ ‘ਟਾਈਗਰ ਜ਼ਿੰਦਾ ਹੈ’ 2017 ਵਿੱਚ ਰਿਲੀਜ਼ ਹੋਈ ਸੀ ਅਤੇ ਇਸਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਸੀ। ਦੋਵੇਂ ਫਿਲਮਾਂ ਬਾਕਸ ਆਫਿਸ ‘ਤੇ ਹਿੱਟ ਰਹੀਆਂ ਸਨ। ਅਜਿਹੀ ਸਥਿਤੀ ਵਿੱਚ, ਹੁਣ ਤੀਜੀ ਫਿਲਮ ਤੋਂ ਵੀ ਬਹੁਤ ਉਮੀਦਾਂ ਹਨ।