ਇਸ ਸਮੇਂ ਇੱਕ ਵੱਡੀ ਖਬਰ ਇੰਗਲੈਂਡ ਤੋਂ ਸਾਹਮਣੇ ਆਈ ਹੈ। ਇੰਗਲੈਂਡ ਦੇ ਲੰਡਨ ਸ਼ਹਿਰ ‘ਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਲੰਡਨ ਦੇ ਸੈਲਿਸਬਰੀ ਵਿੱਚ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋਈ ਹੈ। ਇਹ ਹਾਦਸਾ ਲੰਡਨ ਰੋਡ ਨੇੜੇ ਵਾਪਰਿਆ ਅਤੇ ਇਸ ਵਿੱਚ ਦੱਖਣੀ ਪੱਛਮੀ ਰੇਲਵੇ ਅਤੇ ਗ੍ਰੇਡ ਵੈਸਟਰਨ ਸਰਵਿਸ ਦੀ ਇੱਕ ਟਰੇਨ ਆਪਸ ਵਿੱਚ ਟਕਰਾਈ ਹੈ।
ਇਸ ਘਟਨਾ ‘ਚ ਕੁੱਲ 17 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਸੁਰੰਗ ਤੋਂ ਨਿਕਲਦੇ ਸਮੇਂ ਕਿਸੇ ਚੀਜ਼ ਨਾਲ ਟਕਰਾ ਗਈ ਸੀ। ਉਸ ਤੋਂ ਬਾਅਦ ਸਿਗਨਲ ‘ਚ ਖਰਾਬੀ ਕਾਰਨ ਦੂਜੇ ਪਾਸੇ ਤੋਂ ਆ ਰਹੀ ਟਰੇਨ ਨਾਲ ਵੀ ਟੱਕਰ ਹੋ ਗਈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਫਿਲਹਾਲ ਸ਼ਹਿਰ ਵਿੱਚ ਫਿਸ਼ਰਟਨ ਟਨਲ ਦੇ ਨੇੜੇ ਖੇਤਰ ਵਿੱਚ ਹੋਰ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ।