ਅੱਜ ਤਨਖਾਹ ਆਉਣ ਦੀ ਤਾਰੀਖ ਹੈ, ਕਲਪਨਾ ਕਰੋ ਤੁਸੀਂ ਆਪਣੀ ਤਨਖਾਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ ਤੇ ਉਸੇ ਸਮੇਂ ਤੁਹਾਡੇ ਖਾਤੇ ਵਿੱਚ ਇੱਕ ਨਹੀਂ, ਦੋ ਨਹੀਂ, ਪੂਰੇ 286 ਮਹੀਨਿਆਂ ਦੀ ਤਨਖਾਹ ਇਕੱਠੀ ਆ ਜਾਵੇ, ਤਾਂ ਤੁਸੀਂ ਕੀ ਕਰੋਗੇ? ਵੈਸੇ ਤਾਂ ਤੁਹਾਡੇ ਨਾਲ ਅਜਿਹਾ ਹੋਵੇਗਾ ਜਾਂ ਨਹੀਂ ਇਹ ਤੁਹਾਡੀ ਕਿਸਮਤ ‘ਤੇ ਨਿਰਭਰ ਕਰਦਾ ਹੈ ਪਰ ਚਿਲੀਦੇ ਇਕ ਵਿਅਕਤੀ ਨਾਲ ਅਜਿਹਾ ਹੀ ਹੋਇਆ ਹੈ। ਰਿਪੋਰਟਾਂ ਮੁਤਬਿਕ ਪਿਛਲੇ ਮਹੀਨੇ ਚਿਲੀ ਦੀ ਇਕ ਕੰਪਨੀ ਦੇ ਕਰਮਚਾਰੀ ਦੇ ਖਾਤੇ ‘ਚ 286 ਮਹੀਨਿਆਂ ਦੀ ਤਨਖਾਹ ਇਕ ਵਾਰ ‘ਚ ਜਮ੍ਹਾ ਹੋ ਗਈ ਸੀ।
ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਮੁਲਾਜ਼ਮ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਕੰਪਨੀ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਹੀ ਪੈਸੇ ਵਾਪਸ ਕਰ ਦੇਵੇਗਾ, ਪਰ ਮੌਕਾ ਦੇਖ ਕੇ ਉਹ ਗਾਇਬ ਹੋ ਗਿਆ। ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਰਮਚਾਰੀ ਦੇ ਖਾਤੇ ‘ਚ 286 ਮਹੀਨਿਆਂ ਦੀ ਤਨਖਾਹ ਚਲੇ ਗਈ ਹੈ ਤਾਂ ਉਨ੍ਹਾਂ ਨੇ ਉਸ ਕਰਮਚਾਰੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਤਾਂ ਕਰਮਚਾਰੀ ਨੇ ਵੀ ਪੈਸੇ ਵਾਪਸ ਕਰਨ ਦੀ ਹਾਮੀ ਭਰ ਦਿੱਤੀ ਪਰ ਮੌਕਾ ਦੇਖ ਕੇ ਗਾਇਬ ਹੋ ਗਿਆ। ਕੰਪਨੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਕਿੱਥੇ ਗਿਆ, ਇਸ ਬਾਰੇ ਕਿਸੇ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ।
ਰਿਪੋਰਟਾਂ ਮੁਤਾਬਕ ਕਨਸੋਰਸਿਓ ਇੰਡਸਟ੍ਰੀਅਲ ਡੀ ਅਲੀਮੈਂਟੋਸ ਨਾਮ ਦੀ ਚਿਲੀ ਦੀ ਇਕ ਕੰਪਨੀ ਨੇ ਕਰਮਚਾਰੀ ਦੇ ਖਾਤੇ ‘ਚ 5 ਲੱਖ ਪੇਸੋ (ਚਿਲੀਅਨ ਕਰੰਸੀ) ਭਾਵ 43 ਹਜ਼ਾਰ ਰੁਪਏ ਦੀ ਬਜਾਏ, 16.43 ਕਰੋੜ ਪੇਸੋ ਭੇਜ ਦਿੱਤੇ ਯਾਨੀ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 1.42 ਕਰੋੜ ਰੁਪਏ। ਇਹ ਗਲਤੀ ਉਦੋਂ ਸਾਹਮਣੇ ਆਈ ਜਦੋਂ ਕੰਪਨੀ ਪ੍ਰਬੰਧਨ ਨੇ ਆਪਣੇ ਖਾਤੇ ਦੀ ਜਾਂਚ ਕੀਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਉਕਤ ਕਰਮਚਾਰੀ ਨਾਲ ਗੱਲ ਕੀਤੀ ਤਾਂ ਕਰਮਚਾਰੀ ਬੈਂਕ ਵੀ ਗਿਆ ਅਤੇ ਵਾਧੂ ਪੈਸੇ ਵਾਪਸ ਕਰਨ ਲਈ ਕਿਹਾ ਪਰ ਉਸ ਨੇ ਅਜਿਹਾ ਨਹੀਂ ਕੀਤਾ। ਕੰਪਨੀ ਉਸ ਕਰਮਚਾਰੀ ਦਾ ਇੰਤਜ਼ਾਰ ਕਰਦੀ ਰਹੀ ਪਰ ਪੈਸਿਆਂ ਦੇ ਬਦਲੇ ਉਸ ਕਰਮਚਾਰੀ ਨੇ ਆਪਣਾ ਅਸਤੀਫਾ ਭੇਜ ਦਿੱਤਾ।
ਸੰਪਰਕ ਟੁੱਟਣ ‘ਤੇ ਜਦੋਂ ਮੁਲਾਜ਼ਮ ਨਾਲ ਦੁਬਾਰਾ ਸੰਪਰਕ ਕੀਤਾ ਗਿਆ ਤਾਂ ਕਰਮਚਾਰੀ ਨੇ ਪੈਸੇ ਵਾਪਸ ਕਰਨ ਦੀ ਗੱਲ ਕਹੀ ਸੀ ਪਰ ਆਖਰਕਾਰ ਕਰਮਚਾਰੀ ਨੇ 2 ਜੂਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਹੁਣ ਕੰਪਨੀ ਨੇ ਇਸ ਮਾਮਲੇ ‘ਚ ਕਾਨੂੰਨੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।