ਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਵੀਰਵਾਰ ਨੂੰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਨਾਗਪੁਰ ਦੀ 20 ਸਾਲਾਂ ਮਾਲਵਿਕਾ ਬੰਸੌਦ ਨੇ ਅਨੁਭਵੀ ਖਿਡਾਰਨ ਅਤੇ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੂੰ ਹਰਾ ਦਿੱਤਾ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਇਸ ਉਲਟਫੇਰ ਦਾ ਸ਼ਿਕਾਰ ਹੋਈ ਹੈ। ਉਸ ਨੂੰ 20 ਸਾਲਾਂ ਮਾਲਵਿਕਾ ਬੰਸੌਦ ਨੇ ਹਰਾਇਆ ਹੈ।
ਵੱਡੀ ਗੱਲ ਇਹ ਹੈ ਕਿ ਮਾਲਵਿਕਾ ਨੇ ਸਾਇਨਾ ਨੂੰ ਸਿੱਧੇ ਗੇਮਾਂ ‘ਚ ਹਰਾਇਆ। ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਦੇ ਮੈਚ ਵਿੱਚ ਮਾਲਵਿਕਾ ਨੇ ਸਾਇਨਾ ਨੂੰ ਲਗਾਤਾਰ ਗੇਮਾਂ ਵਿੱਚ 21-17, 21-9 ਨਾਲ ਹਰਾਇਆ ਹੈ। ਇਹ ਮੈਚ 34 ਮਿੰਟ ਤੱਕ ਚੱਲਿਆ। ਸਾਇਨਾ ਇਸ ਸਮੇਂ ਵਿਸ਼ਵ ਰੈਂਕਿੰਗ ‘ਚ 25ਵੇਂ ਨੰਬਰ ‘ਤੇ ਹੈ। ਜਦਕਿ ਮਾਲਵਿਕਾ ਦਾ ਰੈਂਕ 111ਵਾਂ ਹੈ. ਮਾਲਵਿਕਾ ਨਾਗਪੁਰ ਦੀ ਰਹਿਣ ਵਾਲੀ ਹੈ। ਮਾਲਵਿਕਾ ਮਹਾਰਾਸ਼ਟਰ ਦੀ ਇੱਕ ਉੱਭਰਦੀ ਬੈਡਮਿੰਟਨ ਸਟਾਰ ਹੈ।