[gtranslate]

Breaking : ਫੁੱਟਬਾਲ ਮੈਚ ‘ਚ ਟੀਮ ਇੰਡੀਆ ‘ਤੇ ਹੋਇਆ ਪਥਰਾਅ, ਫਾਈਨਲ ‘ਚ ਮੱਚੀ ਹਫੜਾ-ਦਫੜੀ, ਬਦਲਣਾ ਪਿਆ ਜੇਤੂ !

saff u19 championship final controversy

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਸੈਫ (SAFF ) ਅੰਡਰ-19 ਮਹਿਲਾ ਫੁੱਟਬਾਲ ‘ਚ ਵੱਡਾ ਹੰਗਾਮਾ ਹੋਇਆ ਹੈ। ਹਾਲਾਤ ਅਜਿਹੇ ਸਨ ਕਿ ਸ਼ੁਰੂ ਵਿੱਚ ਭਾਰਤੀ ਟੀਮ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸਾਂਝੇ ਤੌਰ ’ਤੇ ਜੇਤੂ ਐਲਾਨਣਾ ਪਿਆ। ਢਾਕਾ ‘ਚ ਹੋਏ ਇਸ ਮੈਚ ‘ਚ ਬੰਗਲਾਦੇਸ਼ ਦੇ ਸਮਰਥਕਾਂ ਨੇ ਫੈਸਲੇ ਦੇ ਖਿਲਾਫ ਪੱਥਰ ਅਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਦਰਅਸਲ ਢਾਕਾ ‘ਚ ਭਾਰਤ ਅਤੇ ਬੰਗਲਾਦੇਸ਼ ਦੀ ਅੰਡਰ-19 ਮਹਿਲਾ ਟੀਮ ਵਿਚਾਲੇ ਫੁੱਟਬਾਲ ਦਾ ਫਾਈਨਲ 11-11 ਨਾਲ ਬਰਾਬਰ ਰਿਹਾ ਹੈ। ਮੈਚ ਤੋਂ ਬਾਅਦ ਰੈਫਰੀ ਨੇ ਫੈਸਲਾ ਕੀਤਾ ਕਿ ਮੈਚ ਦਾ ਨਤੀਜਾ ਸਿੱਕਾ ਉਛਾਲ ਕੇ ਤੈਅ ਕੀਤਾ ਜਾਵੇਗਾ। ਜਦੋਂ ਅਜਿਹਾ ਹੋਇਆ ਤਾਂ ਟੀਮ ਇੰਡੀਆ ਨੇ ਚੈਂਪੀਅਨਸ਼ਿਪ ਜਿੱਤ ਲਈ, ਪਰ ਪ੍ਰਸ਼ੰਸਕਾਂ ਨੂੰ ਇਹ ਪਸੰਦ ਨਾ ਆਇਆ।

ਬੰਗਲਾਦੇਸ਼ ਦੀ ਟੀਮ ਪੈਨਲਟੀ ਵਧਾਉਣ ਦੀ ਮੰਗ ਕਰ ਰਹੀ ਸੀ ਪਰ ਰੈਫਰੀ ਨੇ ਅਜਿਹਾ ਨਹੀਂ ਕੀਤਾ। ਇਸ ਕਾਰਨ ਪ੍ਰਸ਼ੰਸਕ ਬੇਕਾਬੂ ਹੋ ਗਏ ਅਤੇ ਉਨ੍ਹਾਂ ਨੇ ਮੈਦਾਨ ‘ਤੇ ਪੱਥਰ ਅਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੰਗਾਮਾ ਹੋ ਗਿਆ। ਇਸ ਹੰਗਾਮੇ ਦੇ ਵਿਚਕਾਰ, ਭਾਰਤੀ ਟੀਮ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਸੀ, ਟੀਮ ਪਿੱਚ ਛੱਡ ਗਈ ਸੀ ਪਰ ਮੈਦਾਨ ਨਹੀਂ ਛੱਡ ਸਕੀ। ਲੰਬੇ ਵਿਵਾਦ ਤੋਂ ਬਾਅਦ ਫੈਡਰੇਸ਼ਨ ਨੂੰ ਆਪਣਾ ਫੈਸਲਾ ਬਦਲਣਾ ਪਿਆ ਅਤੇ ਅੰਤ ਵਿੱਚ ਭਾਰਤ ਅਤੇ ਬੰਗਲਾਦੇਸ਼ ਦੋਵਾਂ ਨੂੰ ਸਾਂਝੇ ਜੇਤੂ ਐਲਾਨ ਦਿੱਤਾ ਗਿਆ। ਜਦੋਂ ਭਾਰਤੀ ਟੀਮ ਮੈਦਾਨ ਛੱਡਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਬੰਗਲਾਦੇਸ਼ ਦੀ ਟੀਮ ਪਿੱਚ ‘ਤੇ ਡਟੀ ਰਹੀ ਅਤੇ ਫੈਸਲੇ ਦਾ ਵਿਰੋਧ ਕਰ ਰਹੀ ਸੀ, ਜਿਸ ਕਾਰਨ ਸਮਰਥਕ ਵੀ ਮੈਦਾਨ ‘ਚ ਉਨ੍ਹਾਂ ਦੇ ਨਾਲ ਰਹੇ ਅਤੇ ਹੰਗਾਮਾ ਕਰਦੇ ਰਹੇ। ਹੈਰਾਨੀਜਨਕ ਗੱਲ ਇਹ ਹੈ ਕਿ ਜੇਕਰ ਭਾਰਤ ਅਤੇ ਬੰਗਲਾਦੇਸ਼ ਸਾਂਝੇ ਤੌਰ ‘ਤੇ ਜੇਤੂ ਐਲਾਨੇ ਜਾਂਦੇ ਹਨ ਤਾਂ ਵੀ ਚੈਂਪੀਅਨਸ ਟਰਾਫੀ ਭਾਰਤ ਨੂੰ ਹੀ ਮਿਲੇਗੀ।

Leave a Reply

Your email address will not be published. Required fields are marked *