ਨਿਊਜ਼ੀਲੈਂਡ ਦੀ ਜੋਏ ਸਡੋਵਸਕੀ ਸੈਨੇਟ ਵਿੰਟਰ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣ ਗਈ ਹੈ। ਜੋਏ ਨੇ ਐਤਵਾਰ ਨੂੰ ਔਰਤਾਂ ਦੀ ਸਲੋਪਸਟਾਇਲ-ਸਨੋਬੋਰਡਿੰਗ ਵਿੱਚ ਸੋਨ ਤਗ਼ਮਾ ਜਿੱਤਿਆ। ਸਿਖਰਲਾ ਸਥਾਨ ਹਾਸਿਲ ਕਰਨ ਤੋਂ ਬਾਅਦ 20 ਸਾਲਾ ਖਿਡਾਰੀ ਨੇ ਕਿਹਾ, ‘ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਦੌੜ ਸੀ।’ ਉਸ ਨੇ ਕਿਹਾ, ‘ਇਹ ਅਵਿਸ਼ਵਾਸ਼ਯੋਗ ਹੈ। ਇਸ ਦਾ ਮਹੱਤਵ ਹੋਰ ਵੀ ਵੱਧ ਹੈ ਕਿਉਂਕਿ ਇਹ ਨਿਊਜ਼ੀਲੈਂਡ ਦਾ ਪਹਿਲਾ ਸੋਨ ਤਗਮਾ ਹੈ।
