ਪੰਜਾਬ ਦੀ ਸਿਆਸਤ ‘ਚ ਇਸ ਸਮੇਂ ਜੋੜ ਤੋੜ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿੱਥੇ ਸਿਆਸੀ ਆਗੂਆਂ ਦਾ ਇੱਕ ਪਾਰਟੀ ਛੱਡ ਦੂਜੀ ਪਾਰਟੀ ‘ਚ ਆਉਣਾ ਜਾਣਾ ਲੱਗਿਆ ਹੋਇਆ ਹੈ। ਉੱਥੇ ਹੀ ਹੁਣ ਗਿੱਦੜਬਾਹਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਆਪਣੇ ਅਸਤੀਫੇ ‘ਚ ਕਿਹਾ ਕਿ ਉਨ੍ਹਾਂ ਪਿਛਲੇ 4 ਦਹਾਕਿਆਂ ਤੋਂ ਪਾਰਟੀ ਦੀ ਦਿਨ-ਰਾਤ ਸੇਵਾ ਕੀਤੀ। ਇਸ ਤੋਂ ਇਲਾਵਾ ਡਿੰਪੀ ਢਿੱਲੋਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਆਪਣੇ ਦਰਦ ਦਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਆਪਣਾ ਸੱਟ ਮਾਰਦਾ ਹੈ ਤਾਂ ਦਰਦ ਜਿਆਦਾ ਹੁੰਦਾ ਹੈ। ਡਿੰਪੀ ਢਿੱਲੋਂ ਨੇ ਪਾਰਟੀ ਤੋਂ ਨਰਾਜ਼ਗੀ ਪ੍ਰਗਟ ਕਰਦੇ ਕਿਹਾ ਕਿ “ਉਨ੍ਹਾਂ ਦਾ ਪਰਿਵਾਰ ਮਜ਼ਬੂਤ ਹੋ ਗਿਆ, ਸਾਡੇ ਵਰਗੇ ਤਾਂ ਬਣੇ ਹੀ ਵਰਤਣ ਲਈ ਹੁੰਦੇ ਨੇ”। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ‘ਤੇ ਸਿੱਧੇ ਨਿਸ਼ਾਨੇ ਸਾਧਦੇ ਆਖਿਆ ਕਿ “ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਚੱਲੋ ਉਨ੍ਹਾਂ ਦੀ ਮਰਜ਼ੀ”