[gtranslate]

ਜਲੰਧਰ ਤੋਂ ਅਕਾਲੀ ਦਲ ਦੀ ਉਮੀਦਾਵਰ ਸੁਰਜੀਤ ਕੌਰ ਨੇ ਫਿਰ ਮਾਰੀ ਪਲਟੀ , ਕੁੱਝ ਘੰਟਿਆਂ ਮਗਰੋਂ ਹੀ AAP ਛੱਡ ਬਾਗ਼ੀ ਧੜੇ ‘ਚ ਕੀਤੀ ਵਾਪਸੀ !

sad-candidate-surjit-kaur

ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਮੰਗਲਵਾਰ ਨੂੰ ਵੱਡੀ ਸਿਆਸੀ ਉਥਲ-ਪੁਥਲ ਦੇਖਣ ਨੂੰ ਮਿਲੀ । ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਮੰਗਲਵਾਰ ਸਵੇਰੇ ਤੱਕੜੀ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਿਲ ਹੋ ਗਏ ਸਨ। ਪਰ ਸ਼ਾਮ ਤੱਕ ਸੁਰਜੀਤ ਕੌਰ ਆਪ ਛੱਡ ਕੇ ਘਰ ਪਰਤ ਆਏ। ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿੱਚ ਸੁਰਜੀਤ ਕੌਰ ਮੁੜ ਅਕਾਲੀ ਦਲ ਵਿੱਚ ਨਜ਼ਰ ਆਏ ਹਨ।

ਸੁਰਜੀਤ ਕੌਰ ਦੇ ਚਿਹਰੇ ਦੇ ਹਾਵ-ਭਾਵ ਤੋਂ ਸਪੱਸ਼ਟ ਸੀ ਕਿ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਉਨ੍ਹਾਂ ‘ਤੇ ਕੁਝ ਘੰਟਿਆਂ ਵਿਚ ਘਰ ਵਾਪਸੀ ਲਈ ਦਬਾਅ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿੱਥੇ ਸਵੇਰੇ ਸੁਰਜੀਤ ਕੌਰ ਦੇ ‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਬਾਗੀ ਆਗੂਆਂ ਦੇ ਕਮਜ਼ੋਰ ਹੋਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ, ਉੱਥੇ ਹੀ ਸ਼ਾਮ ਤੱਕ ਬਾਗੀ ਆਗੂਆਂ ਨੇ ਵੱਡਾ ਸਿਆਸੀ ਹੰਗਾਮਾ ਕਰਕੇ ਆਪਣੇ ਸਾਰੇ ਵਿਰੋਧੀਆਂ ਨੂੰ ਹਰਾ ਦਿੱਤਾ ਹੈ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਧੜੇ ਦੇ ਆਗੂਆਂ ਨੂੰ ਇੱਕ ਵਾਰ ਫਿਰ ਕਿਤੇ ਨਾ ਕਿਤੇ ਝਟਕਾ ਲੱਗਾ ਹੈ। ਕਿਉਂਕਿ ਅਕਾਲੀ ਉਮੀਦਵਾਰ ਸੁਰਜੀਤ ਕੌਰ ਤੱਕੜੀ ਦੇ ਚੋਣ ਨਿਸ਼ਾਨ ‘ਤੇ ਹੀ ਚੋਣ ਲੜਨਗੇ।

Leave a Reply

Your email address will not be published. Required fields are marked *