ਰੂਸ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮਾਂ ‘ਤੇ ਆਪਣੇ ਦੱਖਣੀ ਗੁਆਂਢੀ ਯੂਕਰੇਨ ‘ਤੇ ਜ਼ਬਰਦਸਤ ਹਮਲਾ ਸ਼ੁਰੂ ਕਰ ਦਿੱਤਾ ਹੈ। ਜੰਗ ਦੇ ਪਹਿਲੇ ਦਿਨ ਵੀਰਵਾਰ ਨੂੰ ਯੂਕਰੇਨ ਦੀ ਫੌਜ ਨੇ ਤਿੰਨ ਮੋਰਚਿਆਂ ‘ਤੇ ਰੂਸੀ ਹਮਲਾਵਰਾਂ ਦਾ ਮੁਕਾਬਲਾ ਕੀਤਾ। ਇਹ ਲੜਾਈ ਇਸ ਲਈ ਘਾਤਕ ਹੈ ਕਿਉਂਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇੰਨਾ ਵੱਡਾ ਹਮਲਾ ਹੋ ਰਿਹਾ ਹੈ। ਰੂਸ ਨੇ ਇਸ ਦੇਸ਼ ‘ਤੇ ਜ਼ਮੀਨੀ, ਸਮੁੰਦਰੀ ਅਤੇ ਹਵਾਈ ਮਾਰਗ ਰਾਹੀਂ ਹਮਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਰੂਸ ਯੂਕਰੇਨ ਦੇ ਸਾਰੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ। ਰੂਸੀ ਫੌਜ ਜਿੱਥੋਂ ਵੀ ਸੰਭਵ ਹੋ ਸਕੇ ਯੂਕਰੇਨ ਵਿੱਚ ਦਾਖਲ ਹੋ ਰਹੀ ਹੈ।
ਰਿਪੋਟਸ ਦੇ ਅਨੁਸਾਰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਯੁੱਧ ਦੇ ਪਹਿਲੇ ਦਿਨ 137 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਨੂੰ ਰੂਸ ਨਾਲ ਲੜਨ ਲਈ “ਇਕੱਲਾ ਛੱਡ ਦਿੱਤਾ ਗਿਆ”ਹੈ। ਜ਼ੇਲੇਂਸਕੀ ਨੇ ਟਵਿੱਟਰ ‘ਤੇ ਕਿਹਾ, “ਰੂਸ ਬੁਰਾਈ ਦੇ ਰਾਹ ‘ਤੇ ਹੈ, ਪਰ ਯੂਕਰੇਨ ਆਪਣਾ ਬਚਾਅ ਕਰ ਰਿਹਾ ਹੈ ਅਤੇ ਆਪਣੀ ਆਜ਼ਾਦੀ ਨਹੀਂ ਛੱਡੇਗਾ।” 10 ਫੌਜੀ ਅਫਸਰਾਂ ਸਮੇਤ 137 “ਹੀਰੋ” ਮਾਰੇ ਗਏ ਹਨ ਅਤੇ 316 ਲੋਕ ਜ਼ਖਮੀ ਹੋਏ ਹਨ।’