ਮਈ ਮਹੀਨੇ ‘ਚ ਰੋਟੋਰੂਆ ਲਾਇਬ੍ਰੇਰੀ ਦੇ ਬਾਹਰ ਬੱਸ ਦੀ ਉਡੀਕ ਕਰ ਰਹੀ ਇੱਕ ਕੁੜੀ ‘ਤੇ ਬੇਰਹਿਮੀ ਨਾਲ ਹਮਲਾ ਕਰ ਉਸਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਗਿਆ ਸੀ। ਪਰ ਕੁੱਟਮਾਰ ਦਾ ਸ਼ਿਕਾਰ ਹੋਈ ਕੁੜੀ ਨੇ ਵੱਡਾ ਦਿਲ ਦਿਖਾਉਂਦਿਆਂ ਹਮਲਾਵਰ ਨੂੰ ਮੁਆਫ ਕਰ ਦਿੱਤਾ ਹੈ। ਆਰਕੈਡੀਅਸ ਨੂੰ ਮਈ 13, ਨੂੰ ਬੱਸ ਸਟਾਪ ‘ਤੇ ਵਾਰ-ਵਾਰ ਮੁੱਕੇ ਮਾਰਨ ਤੋਂ ਬਾਅਦ ਲਹੂ-ਲੁਹਾਨ ਕਰ ਦਿੱਤਾ ਸੀ ਉਸਦੇ ਮੂੰਹ ‘ਤੇ ਕਾਫੀ ਸੱਟਾਂ ਲੱਗੀਆਂ ਸਨ। ਇਸ ਹਮਲੇ ਨੂੰ ਰਾਹਗੀਰਾਂ ਨੇ ਫਿਲਮਾਇਆ ਸੀ।
ਅਰਕੈਡੀਅਸ ਦੀ ਮਾਂ, ਤਾਸ਼ੀਤਾ ਮੋਰੇ ਨੇ ਕਿਹਾ ਕਿ ਉਹ ਹਮਲੇ ਦੀ ਹੱਦ ਅਤੇ ਉਸਦੀ ਧੀ ਦੇ ਲੱਗੀਆਂ ਸੱਟਾਂ ਤੋਂ “ਹੈਰਾਨ” ਸੀ। ਮੋਰੇ ਨੇ ਕਿਹਾ, “ਮੈਨੂੰ ਲੱਗਾ ਜਿਵੇਂ ਮੇਰੇ ਦਿਲ ਵਿੱਚ ਛੁਰਾ ਮਾਰਿਆ ਗਿਆ ਸੀ।” ਇਹ ਸਿਰਫ ਸਭ ਤੋਂ ਭੈੜੀ ਭਾਵਨਾ ਹੈ ਜੋ ਤੁਸੀਂ ਇੱਕ ਮਾਤਾ ਜਾਂ ਪਿਤਾ ਵੱਜੋਂ ਮਹਿਸੂਸ ਕਰ ਸਕਦੇ ਹੋ।” ਪਰ ਹੁਣ ਠੀਕ ਹੋਣ ਮਗਰੋਂ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਮਾਂ ਤੇ ਧੀ ਨੇ ਕਿਹਾ ਕਿ ਉਹ ਕਥਿਤ ਹਮਲਾਵਰ ਨੂੰ ਮੁਆਫ ਕਰ ਦੇਣਗੇ।
ਆਰਕੈਡੀਅਸ ਨੇ ਕਿਹਾ, “ਮੈਂ ਸੋਚਦੀ ਹਾਂ ਕਿ ਗੁੱਸਾ ਰੱਖਣ ਦੀ ਕੋਈ ਲੋੜ ਨਹੀਂ ਹੈ, ਇਹ ਕੁੱਝ ਵੀ ਬਦਲਣ ਵਾਲਾ ਨਹੀਂ ਹੈ।” ਮੋਰੇ ਨੇ ਕਿਹਾ ਕਿ ਉਸਨੂੰ ਆਪਣੀ ਧੀ ਦੇ ਰੁਖ ‘ਤੇ ਮਾਣ ਹੈ। ਮੈਂ ਕੁੜੀ ਨੂੰ ਮਾਫ਼ ਕਰ ਦਿੱਤਾ ਹੈ।” ਪਰ ਚਿੰਤਾ ਮਹਿਸੂਸ ਕਰਦਿਆਂ ਮੋਰੇ ਨੇ ਕਿਹਾ ਕਿ ਆਰਕੈਡੀਅਸ ਹੁਣ ਬੱਸ ‘ਤੇ ਸਫ਼ਰ ਨਹੀਂ ਕਰੇਗੀ।