ਰੋਟੋਰੂਆ ਦੇ ਇੱਕ ਰਿਟੇਲਰ ਨੇ ਆਪਣੀ ਹੱਡਬੀਤੀ ਦੱਸੀ ਹੈ ਜਿਸ ਨੂੰ 18 ਮਹੀਨਿਆਂ ਵਿੱਚ 6 ਵਾਰ ਹਿੰਸਕ ਲੁੱਟ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੇ ਦੱਸਿਆ ਕਿ ਉਸਦੇ ਕਾਰੋਬਾਰ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਉਹ ਸਦਮੇ ਅਤੇ ਤਣਾਅ ‘ਚ ਹੈ। ਮਾਜ਼ ਕੁਮਾਰ ਦਾ ਕਹਿਣਾ ਹੈ ਕਿ ਛਾਪੇਮਾਰੀ ਨੇ ਉਸ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਸ ਦੇ ਪਰਿਵਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇੰਨਾਂ ਹੀ ਨਹੀਂ ਉਨ੍ਹਾਂ ਕਿਹਾ ਕਿ, “ਮੈਨੂੰ ਇਹ ਨਹੀਂ ਪਤਾ ਕਿ ਅਗਲੇ ਸਾਲ ਇਹ ਕਾਰੋਬਾਰ ਇੱਥੇ ਹੋਵੇਗਾ ਜਾ ਨਹੀਂ, ਮੈਨੂੰ ਨਹੀਂ ਪਤਾ ਕਿ ਮੈਂ ਵੀ ਹੋਵਾਂਗਾ ਜਾਂ ਨਹੀਂ।” ਕੁਮਾਰ ਨੇ ਕਿਹਾ ਕਿ ਹਮਲਿਆਂ ਦਾ ਉਸ ਦੇ ਪਰਿਵਾਰ ‘ਤੇ ਵੀ ਡੂੰਘਾ ਅਸਰ ਪਿਆ ਹੈ। ਰਾਤ ਨੂੰ ਫੋਨ ਦੀ ਘੰਟੀ ਵੱਜਦੀ ਤਾਂ ਉਸਦੀ ਧੀ ਕਹਿੰਦੀ ਹੈ ਕਿ, “ਕੀ ਮਾੜੇ ਬੰਦੇ ਵਾਪਿਸ ਆ ਗਏ?”
ਰੋਟੋਰੂਆ ਦੇ ਐਮਪੀ ਟੌਡ ਮੈਕਲੇ ਅਤੇ ਨੈਸ਼ਨਲ ਪੁਲਿਸ ਦੇ ਬੁਲਾਰੇ ਅਤੇ ਰੋਟੋਰੂਆ ਦੇ ਸਾਬਕਾ ਪੁਲਿਸ ਅਧਿਕਾਰੀ ਮਾਰਕ ਮਿਸ਼ੇਲ ਨੇ ਹਾਜ਼ਰੀਨ ਨੂੰ ਦੱਸਿਆ ਕਿ ਕਿਵੇਂ ਪਿਛਲੇ ਪੰਜ ਸਾਲਾਂ ਵਿੱਚ ਅਪਰਾਧ ਵਧਿਆ ਹੈ, ਉਨ੍ਹਾਂ ਕਿਹਾ ਕਿ ਪੁਲਿਸ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਅਪਰਾਧੀਆਂ ਨੂੰ ਕੁੱਝ ਨਤੀਜੇ ਵੀ ਭੁਗਤਣੇ ਪਏ ਹਨ।