ਰੋਟੋਰੂਆ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੂੰ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਦੇ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ। ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿਅਕਤੀ ਕੋਲੋਂ ਬੱਚਿਆਂ ਨਾਲ ਸਬੰਧਿਤ 50,000 ਦੇ ਕਰੀਬ ਤਸਵੀਰਾਂ ਮਿਲੀਆਂ ਹਨ। ਇਹ ਵੀਡੀਓਜ਼ ਕਰੀਬ 800 ਘੰਟੇ ਲੰਬੀਆਂ ਹਨ ਤੇ ਵੀਡੀਓਜ਼ ਦਾ ਹੁਣ ਤੱਕ ਦਾ ਦੇਸ਼ ‘ਚ ਮਿਲਆ ਸਭ ਤੋਂ ਵੱਡਾ ਓਬਜੇਕਟੇਬਲ ਮਟੀਰੀਅਲ ਹੈ। ਇਸ ਮਾਮਲੇ ਦੀ ਸੁਣਾਈ ਕਰਦਿਆਂ ਰੋਟੋਰੂਆ ਦੇ ਵਿਅਕਤੀ ਨੂੰ ਜਿਲ੍ਹਾ ਅਦਾਲਤ ਨੇ ਸਾਢੇ 7 ਸਾਲ ਦੀ ਸਜ਼ਾ ਸੁਣਾਈ ਹੈ।
