ਰੋੋਟੋਰੂਆ ‘ਚ ਇੱਕ ਪ੍ਰਾਪਰਟੀ ਮਾਲਕ ਨੂੰ ਕਿਰਾਏਦਾਰਾਂ ਨਾਲ ਧੱਕਾ ਕਰਨਾ ਮਹਿੰਗਾ ਪੈ ਗਿਆ ਹੈ ਕਿਉਂਕ ਟ੍ਰਿਬਊਨਲ ਨੇ ਮਕਾਨ ਮਾਲਕ ਨੂੰ $12,000 ਦਾ ਹਰਜਾਨਾ ਭਰਨ ਦਾ ਹੁਕਮ ਸੁਣਾਇਆ ਹੈ। ਮਾਲਕ ਦਾ ਨਾਮ ਸਟੀਫਨ ਹੈ ਜਿਸ ਨੇ ਚੋਂਦੀ ਛੱਤ ਵਾਲਾ ਘਰ ਇੱਕ ਬੱਚਿਆਂ ਵਾਲੇ ਪਰਿਵਾਰ ਨੂੰ ਦਿੱਤਾ ਹੋਇਆ ਸੀ ਜਿਸ ਦਾ ਉਹ ਕਿਰਾਇਆ ਵੀ ਕਾਫੀ ਲੈਂਦਾ ਸੀ ਅਤੇ ਛੱਤ ਦੀ ਮੁਰੰਮਤ ਵੀ ਨਹੀਂ ਕਰਵਾਈ ਸੀ। ਜਦਕਿ ਪਰਿਵਾਰ ਨੂੰ ਲੀਕੇਜ ਵਾਲੀ ਛੱਤ ਕਾਰਨ ਕਈ ਰਾਤਾਂ ਬੱਚਿਆਂ ਸਮੇਤ ਜ਼ਮੀਨ ‘ਤੇ ਕੱਟਣੀਆਂ ਪਈਆਂ ਸਨ। ਟ੍ਰਿਬਊਨਲ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹੁਣ ਸਟੀਫਨ ਨੂੰ $12020.44 ਦਾ ਹਰਜਾਨਾ ਕਿਰਾਇਦਾਰਾਂ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।