ਰੋਟੋਰੂਆ ਦੀ ਇੱਕ ਕੰਪਨੀ ਨੂੰ $234,000 ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਇੱਕ ਕਿਸ਼ੋਰ ਠੇਕੇਦਾਰ (ਕਰਮਚਾਰੀ ) ਨੂੰ ਇੱਕ modified ਕਰੇਨ ਚਲਾਉਦੇ ਸਮੇਂ ਸੱਟਾਂ ਲੱਗੀਆਂ ਸੀ। ਦਰਅਸਲ ਇਸ ਕਰੇਨ ਦੇ ਮਦਦ ਨਾਲ ਚੁੱਕਿਆ ਜਾ ਰਿਹਾ 412 ਕਿਲੋਗ੍ਰਾਮ ਸਟੀਲ ਬੀਮ ਕਰਮਚਾਰੀ ਦੇ ਚਿਹਰੇ ‘ਤੇ ਲੱਗਿਆ ਸੀ ਤੇ ਇਸ ਦਾ ਕਾਰਨ ਵਰਕਸੇਫ ਦੀ ਜਾਂਚ ਮੁਤਾਬਿਕ ਮੋਬਾਈਲ ਕਰੇਨ ਵਿੱਚ ਕੋਈ ਲੋਡ ਸੁਰੱਖਿਆ ਉਪਕਰਣ ਨਾ ਹੋਣਾ ਅਤੇ ਇਸਦੇ ਨਿਯੰਤਰਣਾਂ ‘ਤੇ ਅਸਪਸ਼ਟ ਲੇਬਲਿੰਗ। ਲੋਡ ਨੂੰ ਸਥਿਰ ਕਰਨ ਲਈ ਇੱਕ ਟੈਗ ਲਾਈਨ ਜਾਂ ਟੀਥਰ ਵੀ ਨਾ ਹੋਣਾ ਸੀ। ਇਸ ਦੌਰਾਨ ਨਿਰੀਖਣ ਦਾ ਕੋਈ ਸਰਟੀਫਿਕੇਟ ਵੀ ਨਹੀਂ ਸੀ।
ਵਰਕਸੇਫ ਨੇ ਬਿਆਨ ਵਿੱਚ ਕਿਹਾ ਕਿ ਅਕਤੂਬਰ 2022 ਵਿੱਚ ਆਪਣੇ 17ਵੇਂ ਜਨਮਦਿਨ ਵਾਲੇ ਦਿਨ ਲੇਕਲੈਂਡ ਸਟੀਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਹੈਰੀਸਨ ਗਿਲਬਰਟ ਬੇਹੋਸ਼ ਹੋ ਗਿਆ ਸੀ। ਗਿਲਬਰਟ ਦੇ ਚਿਹਰੇ ‘ਤੇ 100 ਤੋਂ ਵੱਧ ਟਾਂਕੇ ਲੱਗੇ ਸਨ ਨੱਕ ਟੁੱਟੀ ਸੀ, ਅੱਖ ਤੇ ਸੱਟ ਲੱਗੀ ਸੀ ਅਤੇ ਕਈ ਦੰਦ ਟੁੱਟ ਗਏ ਸਨ ਇੰਨਾਂ ਹੀ ਨਹੀਂ ਖੋਪੜੀ ‘ਚ ਫ੍ਰੈਕਚਰ ਵੀ ਹੋ ਗਏ ਸਨ। ਗਿਲਬਰਟ ਨੂੰ ਕਈ ਸਰਜਰੀਆਂ ਵੀ ਕਰਵਾਉਣੀਆਂ ਪਈਆਂ ਸਨ।