ਨਿਊਜ਼ੀਲੈਂਡ ਦੇ ਸਟਾਰ ਖਿਡਾਰੀ ਰੌਸ ਟੇਲਰ ਨੇ ਸੋਮਵਾਰ 4 ਅਪ੍ਰੈਲ ਨੂੰ ਆਪਣਾ ਆਖਰੀ ਵਨਡੇ ਖੇਡਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ‘ਚ ਇਹ ਰੌਸ ਟੇਲਰ ਦਾ ਆਖਰੀ ਮੈਚ ਹੈ। ਉੱਥੇ ਹੀ ਮੈਚ ਦੌਰਾਨ ਰੌਸ ਟੇਲਰ ਭਾਵੁਕ ਹੁੰਦੇ ਨਜ਼ਰ ਆਏ। ਰਾਸ਼ਟਰੀ ਗੀਤ ਦੌਰਾਨ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਇਹ ਸਭ ਕੁੱਝ ਕੈਮਰੇ ‘ਚ ਵੀ ਕੈਦ ਹੋ ਗਿਆ।
Special moments for @RossLTaylor and his family before play at Seddon Park. Follow KFC ODI 3 from Hamilton LIVE with @sparknzsport. #ThanksRosco #NZvNED pic.twitter.com/tSurjjarsH
— BLACKCAPS (@BLACKCAPS) April 4, 2022
ਦਰਅਸਲ, ਰੌਸ ਟੇਲਰ ਨੇ ਪਿਛਲੇ ਸਾਲ 30 ਦਸੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਟੇਲਰ ਨੇ ਕਿਹਾ ਸੀ ਕਿ ਉਹ ਆਸਟ੍ਰੇਲੀਆ ਅਤੇ ਨੀਦਰਲੈਂਡ ਖਿਲਾਫ ਵਨਡੇ ਸੀਰੀਜ਼ ਤੋਂ ਬਾਅਦ ਸੀਮਤ ਓਵਰਾਂ ਦੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਉਥੇ ਹੀ ਬੰਗਲਾਦੇਸ਼ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ਉਨ੍ਹਾਂ ਦਾ ਆਖਰੀ ਟੈਸਟ ਅਸਾਈਨਮੈਂਟ ਹੋਵੇਗਾ। ਇਹ ਸਭ ਮੁਕੰਮਲ ਹੋ ਚੁੱਕੇ ਹਨ।