ਸਰਦੀਆਂ ਵਿੱਚ, ਕਮਰੇ ਨੂੰ ਬਲੋਅਰ ਜਾਂ ਹੀਟਰ ਨਾਲ ਗਰਮ ਕਰਨਾ ਇੱਕ ਆਮ ਜ਼ਰੂਰਤ ਹੈ। ਰੂਮ ਹੀਟਰ ਤੋਂ ਲੈ ਕੇ ਕਈ ਅਜਿਹੇ ਉਤਪਾਦ ਬਾਜ਼ਾਰ ‘ਚ ਉਪਲਬਧ ਹਨ, ਜਿਨ੍ਹਾਂ ਰਾਹੀਂ ਮਿੰਟਾਂ ‘ਚ ਕਮਰੇ ਨੂੰ ਗਰਮ ਕੀਤਾ ਜਾ ਸਕਦਾ ਹੈ। ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਲੋਕ ਘੰਟਿਆਂ ਬੱਧੀ ਅਜਿਹੀ ਜਗ੍ਹਾ ‘ਤੇ ਬੈਠਦੇ ਹਨ ਜਿੱਥੇ ਹੀਟਰ ਜਾਂ ਬਲੋਅਰ ਦੀ ਵਰਤੋਂ ਕੀਤੀ ਜਾ ਰਹੀ ਹੋਵੇ। ਰੂਮ ਹੀਟਰ ਸਰੀਰ ਨੂੰ ਆਰਾਮਦਾਇਕ ਰੱਖ ਸਕਦਾ ਹੈ ਪਰ ਇਸ ਦੇ ਕਈ ਨੁਕਸਾਨ ਵੀ ਹਨ। ਇਹ ਸੱਚ ਹੈ ਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ। ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਰੂਮ ਹੀਟਰ ਨਾਲ ਜੁੜੀ ਇੱਕ ਗਲਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਲੋਕ ਅਕਸਰ ਕਰਦੇ ਹਨ ਅਤੇ ਇਸ ਕਾਰਨ ਦਿਲ ਦਾ ਦੌਰਾ ਪੈਣ ਜਾਂ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਇਸ ਬਾਰੇ ਜਾਣੋ…
ਇੱਕ ਰਿਪੋਰਟ ਮੁਤਾਬਿਕ ਹੀਟਰ ਜਾਂ ਬਲੋਅਰ ਵਾਲੇ ਕਮਰੇ ਨੂੰ ਘੰਟਿਆਂ ਤੱਕ ਬੰਦ ਰੱਖਣਾ ਸਿਹਤ ਲਈ ਖਤਰਨਾਕ ਹੈ। ਲੀਡਜ਼ ਯੂਨੀਵਰਸਿਟੀ ਤੋਂ ਪ੍ਰੋਫੈਸਰ ਕੈਥ ਨੋਕਸ ਨੇ ਕਿਹਾ, ‘ਹਾਲਾਂਕਿ ਰੂਮ ਹੀਟਰ ਲੋਕਾਂ ਨੂੰ ਆਰਾਮਦਾਇਕ ਬਣਾਉਂਦੇ ਹਨ, ਪਰ ਇਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ’। ਉਨ੍ਹਾਂ ਦੱਸਿਆ ਕਿ ਖਿੜਕੀਆਂ ਬੰਦ ਕਰਕੇ ਕਮਰੇ ਨੂੰ ਗਰਮ ਕਰਨਾ ਸਰੀਰ ਲਈ ਭਾਰੀ ਹੋ ਸਕਦਾ ਹੈ। ਪ੍ਰੋਫੈਸਰ ਕੈਥ ਅਨੁਸਾਰ ਕਮਰੇ ਵਿੱਚ ਹੀਟਰ ਚਲਾਉਂਦੇ ਸਮੇਂ ਖਿੜਕੀਆਂ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਹੈ, ਤਾਂ ਜੋ ਹਵਾਦਾਰੀ ਬਣੀ ਰਹੇ। ਮਾਹਿਰਾਂ ਅਨੁਸਾਰ ਜੇਕਰ ਕਮਰੇ ਵਿੱਚ ਹਵਾਦਾਰੀ ਬਣਾਈ ਰੱਖੀ ਜਾਵੇ ਤਾਂ ਨਾ ਸਿਰਫ਼ ਹਾਰਟ ਅਟੈਕ ਸਗੋਂ ਚਿਕਨ ਪਾਕਸ ਅਤੇ ਟੀਬੀ ਵਰਗੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ventilation ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਪ੍ਰੋਫ਼ੈਸਰ ਕੈਥ ਦਾ ਕਹਿਣਾ ਹੈ ਕਿ ਲੋਕਾਂ ਨੂੰ ventilation ਦੀ ਮਹੱਤਤਾ ਨਾਲ ਜੁੜੀਆਂ ਜ਼ਰੂਰੀ ਗੱਲਾਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਪ੍ਰੋਫ਼ੈਸਰ ਕੈਥ ਨੇ ਇਹ ਵੀ ਕਿਹਾ ਕਿ ਹਮੇਸ਼ਾ ਸ਼ਾਵਰ ਲੈਣ ਤੋਂ ਬਾਅਦ ਘਰ ਦੀ ਖਿੜਕੀ ਖੋਲ੍ਹੋ। ਜਾਂ ਜੇਕਰ ਤੁਸੀਂ ਰਸੋਈ ਵਿੱਚ ਕੰਮ ਕਰ ਰਹੇ ਹੋ, ਤਾਂ ਇਸ ਦੌਰਾਨ ਵੀ ventilation ਲਈ ਚਿਮਨੀ ਜਾਂ ਕੋਈ ਚੀਜ਼ ਚਲਾਉਂਦੇ ਰਹੋ। ਹੀਟਰ ਹਵਾ ਵਿਚ ਮੌਜੂਦ ਆਕਸੀਜਨ ਦੀ ਤੇਜ਼ੀ ਨਾਲ ਵਰਤੋਂ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਇਸ ਕਾਰਨ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਦੀ ਕਮੀ ਕਾਰਨ ਲੋਕਾਂ ਨੂੰ ਸਾਹ ਘੁੱਟਣ, ਜੀਅ ਕੱਚਾ ਹੋਣਾ ਅਤੇ ਸਿਰ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ‘ਚ ਹੀਟਰ ਚਲਾਉਂਦੇ ਸਮੇਂ ਹਵਾਦਾਰੀ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।