ਪੂਰੀ ਦੁਨੀਆ ‘ਚ ਤਬਾਹੀ ਮਚੁਨ ਵਾਲੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਦੇ ਲਈ ਹਰ ਦੇਸ਼ ਦੇ ਵਿੱਚ ਲੋਕਾਂ ਨੂੰ ਵੱਡੇ ਪੱਧਰ ‘ਤੇ ਵੈਕਸੀਨ ਲਗਾਈ ਜਾ ਰਹੀ ਹੈ। ਇਸ ਦੌਰਾਨ ਸੋਮਵਾਰ ਤੋਂ ਨਿਊਜੀਲੈਂਡ ਦੇ ਅੱਧੇ ਮਿਲੀਅਨ ਦੇ ਕਰੀਬ 5 ਤੋਂ 11 ਸਾਲ ਦੀ ਉਮਰ ਵਾਲੇ ਬੱਚੇ ਵੀ ਕੋਰੋਨਾ ਵੈਕਸੀਨ ਲਗਵਾਉਣ ਦੇ ਯੋਗ ਹੋ ਗਏ ਹਨ। ਬੱਚਿਆਂ ਲਈ ਕੋਵਿਡ-19 ਵੈਕਸੀਨ ਦੀ ਬਾਲਗ ਵੈਕਸੀਨ ਨਾਲੋਂ ਘੱਟ ਖੁਰਾਕ ਅਤੇ ਘੱਟ ਮਾਤਰਾ ਹੁੰਦੀ ਹੈ ਅਤੇ ਇਸਨੂੰ ਛੋਟੀ ਸੂਈ ਦੀ ਵਰਤੋਂ ਕਰਕੇ ਲਗਾਇਆ ਜਾਂਦਾ ਹੈ। ਬੱਚਿਆਂ ਨੂੰ ਸਿਰਫ ਫਾਈਜ਼ਰ ਕੰਪਨੀ ਦੀ ਵੈਕਸੀਨ ਹੀ ਲਗਾਈ ਜਾਵੇਗੀ ਅਤੇ ਵੱਡਿਆਂ ਦੇ ਮੁਕਾਬਲੇ ਇੱਕ ਤਿਹਾਈ ਡੋਜ਼ ਹੀ ਬੱਚਿਆਂ ਨੂੰ ਲਗਾਈ ਜਾਵੇਗੀ।
ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਕਰਨ ਲਈ ਬੱਚੇ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੀ ਲੋੜ ਹੁੰਦੀ ਹੈ, ਆਮ ਤੌਰ ‘ਤੇ ਘੱਟੋ-ਘੱਟ ਅੱਠ ਹਫ਼ਤਿਆਂ ਦੇ ਅੰਤਰਾਲ ‘ਤੇ ਵੈਕਸੀਨ ਲਗਾਈ ਜਾਵੇਗੀ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਕਸੀਨ ਨਿਊਜ਼ੀਲੈਂਡ ਭਰ ਵਿੱਚ 500 ਸਾਈਟਾਂ ‘ਤੇ ਉਪਲਬਧ ਹੋਵੇਗੀ, ਜਿਸ ਵਿੱਚ ਵਾਕ-ਇਨ, ਡਰਾਈਵ-ਥਰੂ, hauora providers, ਕਮਿਊਨਿਟੀ ਫਾਰਮੇਸੀਆਂ ਅਤੇ general practices ਸ਼ਾਮਿਲ ਹਨ। ਆਉਣ ਵਾਲੇ ਹਫ਼ਤਿਆਂ ਵਿੱਚ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਤੁਸੀਂ bookmyvaccine.nz ‘ਤੇ ਇਹ ਪਤਾ ਲਗਾ ਸਕਦੇ ਹੋ ਕਿ ਕਿਹੜੇ ਕਲੀਨਿਕ ਬੱਚੇ ਨੂੰ ਫਾਈਜ਼ਰ ਵੈਕਸੀਨ ਦੀ ਪੇਸ਼ਕਸ਼ ਕਰਦੇ ਹਨ।