ਡੁਨੇਡਿਨ ਕਾਉਂਟਡਾਊਨ ਦੇ ਮੁੜ ਖੁੱਲ੍ਹਣ ਦੀ ਉਡੀਕ ‘ਚ ਇੱਕ ਵਾਰ ਫਿਰ ਵਾਧਾ ਹੋ ਗਿਆ ਹੈ। ਦਰਅਸਲ ਚੂਹਿਆਂ ਦੇ ਕਹਿਰ ਜੂਝ ਰਹੇ ਕਾਉਂਟਡਾਊਨ ‘ਚ ਇੱਕ ਵਾਰ ਫਿਰ ਚੂਹੇ ਦੇਖੇ ਗਏ ਹਨ। ਸਟੋਰ ਵਿੱਚ ਚੂਹੇ ਦੇ ਦੇਖੇ ਜਾਣ ਤੋਂ ਬਾਅਦ ਡੁਨੇਡਿਨ ਕਾਉਂਟਡਾਉਨ ਨੂੰ ਦੁਬਾਰਾ ਖੋਲ੍ਹਣ ਦੀ ਤਰੀਕ ਅੱਗੇ ਕਰ ਦਿੱਤੀ ਗਈ ਹੈ। ਡੁਨੇਡਿਨ ਸਾਊਥ ਕਾਊਂਟਡਾਊਨ ਅੱਜ ਦੁਬਾਰਾ ਖੋਲ੍ਹਣ ਲਈ ਸੈੱਟ ਕੀਤਾ ਗਿਆ ਸੀ, ਪਰ ਵੂਲਵਰਥਸ ਨਿਊਜ਼ੀਲੈਂਡ ਸਟੋਰ ਦੇ ਡਾਇਰੈਕਟਰ ਜੇਸਨ ਸਟਾਕਹਿਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਤ ਇੱਥੇ ਚੂਹੇ ਦੇਖੇ ਗਏ ਹਨ ਇਸ ਲਈ ਅਜੇ ਸਟੋਰ ਨਹੀਂ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ, “ਅਸੀਂ ਇਸ ਬਾਰੇ MPI ਨਾਲ ਚਰਚਾ ਕਰ ਰਹੇ ਹਾਂ ਅਤੇ ਜਦੋਂ ਅਸੀਂ ਕਰ ਸਕਦੇ ਹਾਂ ਤਾਂ ਦੁਬਾਰਾ ਖੋਲ੍ਹਣ ਬਾਰੇ ਇੱਕ ਅਪਡੇਟ ਪ੍ਰਦਾਨ ਕਰਾਂਗੇ।”
ਨਿਊਜ਼ੀਲੈਂਡ ਫੂਡ ਸੇਫਟੀ (NZFS) ਸਟੋਰ ‘ਤੇ ਪ੍ਰਗਤੀ ਦੀ ਨਿਗਰਾਨੀ ਕਰਨਾ ਜਾਰੀ ਰੱਖ ਰਹੀ ਹੈ ਅਤੇ ਵੂਲਵਰਥ ਤੋਂ ਰੋਜ਼ਾਨਾ ਅੱਪਡੇਟ ਪ੍ਰਾਪਤ ਕਰ ਰਹੀ ਹੈ। ਦੱਸ ਦੇਈਏ ਚੂਹਿਆਂ ਦੀਆਂ ਸਮੱਸਿਆਵਾਂ ਕਾਰਨ ਸਟੋਰ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਬੰਦ ਹੈ। ਸਟੋਰ ‘ਚ 10 ਫਰਵਰੀ ਤੋਂ ਹੁਣ ਤੱਕ ਲਗਭਗ 26 ਚੂਹਿਆਂ ਨੂੰ ਫੜਿਆ ਜਾ ਚੁੱਕਾ ਹੈ।