ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਦੇਸ਼ ‘ਚ ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਤਾਜ਼ਾ ਮਾਮਲਾ ਕ੍ਰਾਈਸਟਚਰਚ ਤੋਂ ਸਾਹਮਣੇ ਆਇਆ ਹੈ। ਇਸ ਦੌਰਾਨ ਹੁਣ ਪੁਲਿਸ ਨੇ ਸ਼ਨੀਵਾਰ ਸਵੇਰੇ ਕ੍ਰਾਈਸਟਚਰਚ ਵਿੱਚ ਇੱਕ ਭਿਆਨਕ ਲੁੱਟ ਦੌਰਾਨ ਇੱਕ ਮੋਬਿਲ ਕੈਸ਼ੀਅਰ ਨੂੰ ਕਥਿਤ ਤੌਰ ‘ਤੇ ਹਥਿਆਰ ਨਾਲ ਧਮਕਾਉਣ ਤੋਂ ਬਾਅਦ ਲੋੜੀਂਦੇ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਮੁਤਾਬਿਕ ਸਵੇਰੇ ਕਰੀਬ 8.50 ਵਜੇ ਇੱਕ ਵਿਅਕਤੀ ਸਿਡਨਹੈਮ ਦੇ ਇੱਕ ਮੋਬਿਲ ਪੈਟਰੋਲ ਸਟੇਸ਼ਨ ਵਿੱਚ ਦਾਖਲ ਹੋਇਆ ਸੀ।
ਪੁਲਿਸ ਦੇ ਬੁਲਾਰੇ ਨੇ ਕਿਹਾ, “ਉਸ ਨੇ ਇਕੱਲੇ ਕੈਸ਼ੀਅਰ ਨੂੰ ਹਥਿਆਰ ਨਾਲ ਧਮਕਾਉਂਦੇ ਹੋਏ ਨਕਦੀ ਅਤੇ ਸਿਗਰਟ ਦੀ ਮੰਗ ਕੀਤੀ। ਇਸ ਮਗਰੋਂ ਲਜੱਟ ਕਰ ਉਹ ਵਿਅਕਤੀ “ਇੱਕ ਕਾਲੇ ਮਿਲਾਜ਼ੋ ਸਾਈਕਲ ‘ਤੇ” ਮੌਕੇ ਤੋਂ ਭੱਜ ਗਿਆ, ਜੋ ਮਿਲਟਨ ਸਟਰੀਟ ਤੋਂ ਪੱਛਮ ਵੱਲ ਜਾ ਰਿਹਾ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਵਿਅਕਤੀ ਦੀ ਪਛਾਣ ਕਰਨ ਲਈ ਜਨਤਾ ਦੀ ਮਦਦ ਮੰਗ ਰਹੀ ਹੈ।