ਆਕਲੈਂਡ ਦੇ ਮਾਉਂਟ ਐਲਬਰਟ ਵਿੱਚ ਸ਼ਨੀਵਾਰ ਨੂੰ ਇੱਕ ਵੈਪ ਦੀ ਦੁਕਾਨ ‘ਤੇ ਲੁੱਟ ਦੌਰਾਨ ਕਥਿਤ ਤੌਰ ‘ਤੇ ਇੱਕ ਵਿਅਕਤੀ ਦੇ ਸਿਰ ਵਿੱਚ ਸੱਟ ਮਾਰ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 10.10 ਵਜੇ ਨਿਊ ਨਾਰਥ ਰੋਡ ‘ਤੇ ਇਕ ਵਪਾਰਕ ਅਹਾਤੇ ‘ਤੇ ਲੁੱਟ ਦੀ ਸੂਚਨਾ ਮਿਲੀ ਸੀ। ਫਿਲਹਾਲ ਪੁਲਿਸ ਵੱਲੋਂ ਘਟਨਾ ‘ਚ ਸ਼ਾਮਿਲ ਲੋਕਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ। ਸਥਾਨਕ ਕਾਰੋਬਾਰੀ ਮਾਲਕ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਇੱਕ ਕਾਰ ਦੁਕਾਨ ਦੇ ਸਾਹਮਣੇ ਫੁੱਟਪਾਥ ‘ਤੇ ਚੜ੍ਹ ਗਈ ਸੀ। ਫਿਰ “ਬਹੁਤ ਸਾਰੇ ਅਪਰਾਧੀ ਬਾਹਰ ਨਿਕਲੇ ਅਤੇ ਸਟੋਰ ਨੂੰ ਲੁੱਟ ਲਿਆ।” ਉਨ੍ਹਾਂ ਦੱਸਿਆ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਉਸ ਵਿਅਕਤੀ ਦੇ ਸਿਰ ‘ਤੇ ਵਾਰ ਕਰ ਦਿੱਤਾ ਸੀ ਉਸ ਵਿਅਕਤੀ ਦੇ ਸਿਰ ‘ਚੋਂ “ਬਹੁਤ ਜ਼ਿਆਦਾ” ਖੂਨ ਵਗਣ ਲੱਗਿਆ ਸੀ।
