ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਦੇ ਸਟੋਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਦੱਖਣੀ ਆਕਲੈਂਡ ‘ਚ ਸਥਿਤ ਗਹਿਣਿਆਂ ਦੀ ਦੁਕਾਨ ‘ਤੇ ਅੱਜ ਸ਼ਾਮ ਵਾਪਰੀ ਘਟਨਾ ਤੋਂ ਬਾਅਦ ਦੁਕਾਨ ਮਾਲਕ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਇਹ ਘਟਨਾ ਪਾਪਾਟੋਏਟੋਏ ਦੇ ਕੋਲਮਾਰ ਰੋਡ ‘ਤੇ ਸਥਿਤ ਪੂਜਾ ਜਵੈਲਰਜ਼ ਦੁਕਾਨ ‘ਤੇ ਵਾਪਰੀ ਹੈ। ਸਟੋਰ ਮਾਲਕ ਦਾ ਨਾਮ ਗੁਰਦੀਪ ਸਿੰਘ ਦੱਸਿਆ ਜਾ ਰਿਹਾ ਹੈ।
![](https://www.sadeaalaradio.co.nz/wp-content/uploads/2024/06/WhatsApp-Image-2024-06-23-at-1.32.59-PM-950x534.jpeg)