ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਉੱਥੇ ਹੀ ਲੁੱਟਾਂ ਖੋਹਾਂ ‘ਚ ਸ਼ਾਮਿਲ ਛੋਟੀ ਉਮਰ ਦੇ ਜਵਾਕਾਂ ਨੇ ਪ੍ਰਸ਼ਾਸਨ ਤੇ ਮਾਪਿਆਂ ਦੀ ਨੀਂਦ ਵੀ ਉਡਾਈ ਹੋਈ ਹੈ। ਇਸੇ ਵਿਚਕਾਰ ਹੁਣ ਨਿਊਜ਼ੀਲੈਂਡ ਦੀ ਇੱਕ ਅਦਾਲਤ ਨੇ ਅਜਿਹਾ ਫੈਸਲਾ ਸੁਣਾਇਆ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਟੌਰੰਗੇ ਦੇ ਮਾਈਕਲ ਹਿੱਲ ਜਿਊਲਰੀ ਸਟੋਰ ‘ਤੇ ਲੁੱਟ ਨੂੰ ਅੰਜਾਮ ਦੇਣ ਵਾਲੇ 17 ਸਾਲ ਦੇ ਨੌਜਵਾਨ ਨੂੰ 2 ਸਾਲ 4 ਮਹੀਨੇ ਦੀ ਸਜ਼ਾ ਸੁਣਾਈ ਹੈ। ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਲੁੱਟ ਕਰਨ ਵਾਲਾ ਨੌਜਵਾਨ ਪਹਿਲਾਂ ਹੀ ਹੋਮ ਡਿਟੈਂਸ਼ਨ ਦੀ ਸਜਾ ‘ਤੇ ਸੀ, ਇਸੇ ਕਾਰਨ ਜੱਜ ਨੇ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਇਸ ਨੌਜਵਾਨ ਨੇ ਆਪਣੇ ਆਪ ਨੂੰ ਨਾ ਸੁਧਾਰਿਆ ਤਾਂ ਨੌਜਵਾਨ ਨੂੰ ਭਵਿੱਖ ‘ਚ ਹੋਰ ਵੀ ਖਮਿਆਜਾ ਭੁਗਤਣਾ ਪਏਗਾ।
![robber sent to prison for two years](https://www.sadeaalaradio.co.nz/wp-content/uploads/2024/06/WhatsApp-Image-2024-06-29-at-8.58.48-AM-950x534.jpeg)