ਨਿਊਜ਼ੀਲੈਂਡ ਵਿੱਚ ਲੁੱਟ ਦੀਆਂ ਵਾਰਦਾਤਾਂ ਨਿਰੰਤਰ ਜਾਰੀ ਹਨ। ਸੋਮਵਾਰ ਨੂੰ ਵੀ ਚੋਰਾਂ ਨੇ ਇੱਕ ਸਟੋਰ ਨੂੰ ਨਿਸ਼ਾਨਾ ਬਣਾਇਆ ਸੀ। ਦਰਅਸਲ ਕੁਹਾੜੀ ਨਾਲ ਲੈਸ ਛੇ ਵਿਅਕਤੀਆਂ ਨੇ ਹੈਮਿਲਟਨ ਸਟੋਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਫੁਟੇਜ ਲਈ ਲੋਕਾਂ ਨੂੰ ਅਪੀਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਗਰੁੱਪ Maui ਸਟ੍ਰੀਟ ਫੂਡ ਮਾਰਟ ਵਿੱਚ ਦਾਖਲ ਹੋਇਆ ਅਤੇ ਤੰਬਾਕੂ ਅਤੇ ਪੈਸੇ ਚੋਰੀ ਕਰ ਲਏ। ਸਟੋਰ ਵਿੱਚ ਮੌਜੂਦ ਲੋਕ ਜ਼ਖਮੀ ਨਹੀਂ ਹੋਏ ਸਨ ਪਰ ਜੋ ਹੋਇਆ ਉਸ ਨਾਲ ਉਹ ਕਾਫੀ ਡਰ ਗਏ ਹਨ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ , “ਇਸ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਨੂੰ ਪਤਾ ਹੈ ਕਿ ਉਸ ਸਮੇਂ ਖੇਤਰ ਵਿੱਚ ਬਹੁਤ ਸਾਰੇ ਲੋਕ ਸਨ ਅਤੇ ਉਹ ਕਿਸੇ ਨੂੰ ਵੀ ਅਪੀਲ ਕਰ ਰਹੇ ਹਨ ਜਿਸ ਕੋਲ ਕੋਈ ਫੁਟੇਜ ਹੋਵੇ ਤਾਂ ਉਹ ਸਹਾਇਤਾ ਕਰ ਸਕਦਾ ਹੈ।”
ਪੁਲਿਸ ਨੇ ਕਿਹਾ ਕਿ “ਜੋ ਵੀ ਵਿਅਕਤੀ ਸੋਮਵਾਰ ਨੂੰ ਦੁਪਹਿਰ 1:00 ਵਜੇ ਤੋਂ 1:30 ਵਜੇ ਦੇ ਵਿਚਕਾਰ Maui ਸਟ੍ਰੀਟ, Pukete ਖੇਤਰ ਵਿੱਚ ਸੀ ਅਤੇ ਉਸ ਕੋਲ ਘਟਨਾ ਦੀ ਕੋਈ ਵੀ ਵੀਡੀਓ ਫੁਟੇਜ, ਫੋਟੋਆਂ ਜਾਂ ਸੀਸੀਟੀਵੀ ਹੈ ਤਾਂ ਉਹ ਉਸ ਨੂੰ ਜਾਂਚ ਟੀਮ ਨੂੰ ਜਮ੍ਹਾ ਕਰਵਾ ਦੇਵੇ।” ਇੱਕ ਆਨਲਾਈਨ ਪੋਰਟਲ ਵੀ ਬਣਾਇਆ ਗਿਆ ਹੈ ਤਾਂ ਜੋ ਫੋਟੋਆਂ ਅਤੇ ਵੀਡਿਓ ਅਪਲੋਡ ਕੀਤੀਆਂ ਜਾ ਸਕਣ। ਕੋਈ ਵੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਮਦਦ ਕਰ ਸਕਦਾ ਹੈ, ਉਸ ਨੂੰ 105 ‘ਤੇ ਫੋਨ ਕਰਕੇ 210726/9585 ਨੰਬਰ ਫਾਈਲ ਦਾ ਹਵਾਲਾ ਦੇ ਕੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਜਾਂ ਫਿਰ 0800 555 111 ‘ਤੇ Crime Stoppers ਨੂੰ ਫੋਨ ਕਰਕੇ ਗੁਪਤ ਰੂਪ ਵਿੱਚ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।