ਬੀਤੇ ਦਿਨਾਂ ਦੌਰਾਨ ਪਏ ਮੀਂਹ ਕਾਰਨ ਸਾਊਥ ਆਈਲੈਂਡ ‘ਚ ਹੜ੍ਹ ਆ ਗਏ ਹਨ। ਬੀਤੇ ਦਿਨ ਖਰਾਬ ਮੌਸਮ ਨੇ ਦੱਖਣੀ ਟਾਪੂ ਦੇ ਕੁੱਝ ਹਿੱਸਿਆਂ ਵਿੱਚ ਤਬਾਹੀ ਮਚਾਈ ਸੀ, ਇਹ ਮੌਸਮ ਹੜ੍ਹ ਅਤੇ ਤਿਲਕਣ ਦਾ ਵੀ ਕਾਰਨ ਬਣਿਆ ਹੈ, ਜਿਸ ਕਾਰਨ ਅੱਜ ਸੜਕਾਂ ਅਤੇ ਗਲੀਆਂ ਵੀ ਮਲਬੇ ਨਾਲ ਭਰੀਆਂ ਦਿਖਾਈ ਦੇ ਰਹੀਆਂ ਹਨ। ਗੋਰ, ਸਾਊਥਲੈਂਡ ਅਤੇ ਕੁਈਨਸਟਾਉਨ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਹੁਣ ਕੁਝ ਲੋਕਾਂ ਨੇ ਸਫਾਈ ਵੀ ਸ਼ੁਰੂ ਕਰ ਦਿੱਤੀ ਹੈ। ਕੁਈਨਸਟਾਉਨ ਵਿੱਚ ਰਾਤੋ ਰਾਤ 100 ਤੋਂ ਵੱਧ ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਸਨ, ਸੇਂਟ ਪੀਟਰ ਚਰਚ ਵਿੱਚ ਇੱਕ ਅਸਥਾਈ ਨਿਕਾਸੀ ਕੇਂਦਰ ਸਥਾਪਤ ਕੀਤਾ ਗਿਆ।
ਟਾਊਨ ਸੈਂਟਰ ਖੁੱਲ੍ਹਾ ਹੈ ਪਰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ, ਗੋਰ ਅਤੇ ਕਵੀਨਸਟਾਉਨ ਦੋਵਾਂ ਵਿੱਚ ਇਲਾਕਿਆ ‘ਚ ਬਹੁਤ ਸਾਰੇ ਸਕੂਲ ਅਤੇ ਸੜਕਾਂ ਬੰਦ ਹਨ, ਸਥਾਨਕ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਯਾਤਰਾ ਕਰਨ ਤੋਂ ਪਰਹੇਜ਼ ਕਰਨ। ਮੇਅਰ ਬੇਨ ਬੇਲ ਨੇ ਕਿਹਾ ਕਿ ਗੋਰ ਵਿੱਚ, ਅਧਿਕਾਰੀ ਨਦੀ ਦੇ ਪੱਧਰ ‘ਤੇ ਨਜ਼ਰ ਰੱਖ ਰਹੇ ਹਨ।