ਆਉਣ ਵਾਲੇ ਦਿਨਾਂ ‘ਚ ਨਿਊਜ਼ੀਲੈਂਡ ਵਾਸੀਆਂ ਦੀ ਜੇਬ ਉੱਤੇ ਭਾਰ ਵੱਧਣ ਵਾਲਾ ਹੈ। ਦਰਅਸਲ ਇਲੈਕਟ੍ਰਿਕ ਵਾਹਨਾਂ ਲਈ ਸੜਕ ਉਪਭੋਗਤਾ ਖਰਚੇ (RUCs) ਅਧਿਕਾਰਤ ਤੌਰ 1 ਜੂਨ ਸ਼ੁਰੂ ਹੋਣ ਜਾ ਰਹੇ ਹਨ। ਦੱਸ ਦੇਈਏ ਇਹ ਪਲਾਨ 1 ਅਪ੍ਰੈਲ ਨੂੰ ਪੇਸ਼ ਕੀਤਾ ਗਿਆ ਸੀ, ਪਰ ਟਰਾਂਸਪੋਰਟ ਮੰਤਰੀ ਸਿਮਓਨ ਬ੍ਰਾਊਨ ਨੇ ਜੁਰਮਾਨੇ ਸ਼ੁਰੂ ਹੋਣ ਤੋਂ ਪਹਿਲਾਂ ਦੋ ਮਹੀਨਿਆਂ ਦੀ ਰਿਆਇਤ ਮਿਆਦ ਦੀ ਘੋਸ਼ਣਾ ਕੀਤੀ ਸੀ। ਅਹਿਮ ਗੱਲ ਇਹ ਹੈ ਕਿ ਜੇਕਰ ਤੁਸੀਂ ਆਰ ਯੂ ਸੀ, ਜੋ ਕਿ ਫੁੱਲ ਈਵੀ ਵਹੀਕਲ ਲਈ $76 ਪ੍ਰਤੀ 1000 ਕਿਲੋਮੀਟਰ ਤੇ ਪਲਗਇਨ ਹਾਈਬ੍ਰਿਡ ਲਈ $38 ਪ੍ਰਤੀ 1000 ਕਿਲੋਮੀਟਰ ਹੈ, ਨਹੀਂ ਖ੍ਰੀਦੀ ਤਾਂ ਤੁਹਾਨੂੰ $200 ਤੋਂ $400 ਤੱਕ ਜੁਰਮਾਨਾ ਕੀਤਾ ਜਾਵੇਗਾ। ਇੱਥੇ ਹੀ ਬੱਸ ਨਹੀਂ ਜੇ ਕਿਸੇ ਆਪਣਾ ਓਡੋ ਮੀਟਰ ਪਿੱਛੇ ਕਰ ਸਰਕਾਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ $15,000 ਦਾ ਜੁਰਮਾਨਾ ਕੀਤਾ ਜਾਏਗਾ।
![Road user charges for EVs](https://www.sadeaalaradio.co.nz/wp-content/uploads/2024/05/WhatsApp-Image-2024-05-28-at-8.18.18-AM-950x534.jpeg)