ਤਰਾਨਾਕੀ ਵਿੱਚ ਇੱਕ ਰਾਜ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਖੇਤਰ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਵਾਕਾ ਕੋਟਾਹੀ NZTA ਨੇ ਵਾਹਨ ਚਾਲਕਾਂ ਨੂੰ ਓਪੁਨਾਕੇ ਅਤੇ ਓਕਾਟੋ ਦੇ ਵਿਚਕਾਰ ਰਾਜ ਮਾਰਗ 45 ਤੋਂ ਬਚਣ ਦੀ ਸਲਾਹ ਦਿੱਤੀ ਹੈ। MetService ਨੇ ਐਤਵਾਰ ਸਵੇਰੇ ਖੇਤਰ ਲਈ ਇੱਕ ਚੇਤਾਵਨੀ ਜਾਰੀ ਕਰਦਿਆਂ ਸਥਾਨਕ ਲੋਕਾਂ ਨੂੰ “ਨਦੀ ਦੇ ਹਾਲਾਤ ਖਤਰਨਾਕ ਅਤੇ ਹੜ੍ਹ” ਆਉਣ ਉਮੀਦ ਸਬੰਧੀ ਸੁਚੇਤ ਕਰਦਿਆਂ ਅਪੀਲ ਕੀਤੀ ਸੀ।
ਫਾਇਰ ਐਂਡ ਐਮਰਜੈਂਸੀ ਵਿਭਾਗ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਦੱਖਣੀ ਤਰਨਾਕੀ ਦੇ ਆਲੇ-ਦੁਆਲੇ, ਓਪੁਨਾਕੇ ਅਤੇ ਰਾਹੋਟੂ ਵਰਗੇ ਖੇਤਰਾਂ ਵਿੱਚ ਕਈ ਹੜ੍ਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਹੋਏ ਹਨ। ਇਸ ਦੌਰਾਨ ਤਿੰਨ ਘਰਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਘਰਾਂ ਵਿੱਚ ਹੜ੍ਹ ਆਉਣ ਦੀਆਂ ਰਿਪੋਰਟਾਂ ਦੇ ਨਾਲ ਰਾਤੋ ਰਾਤ FENZ ਨੂੰ ਲਗਭਗ 20 ਕਾਲਾਂ ਆਈਆਂ ਸਨ। ਉਹ ਵਰਤਮਾਨ ਵਿੱਚ ਇਹਨਾਂ ਘਰਾਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਅਤੇ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰ ਰਹੇ ਹਨ ਕਿ ਹਰ ਕੋਈ ਸੁਰੱਖਿਅਤ ਹੈ। ਤਰਨਾਕੀ ਖੇਤਰੀ ਪਰਿਸ਼ਦ ਨੇ ਕਿਹਾ ਕਿ ਉਹ ਪੂਰੇ ਖੇਤਰ ਵਿੱਚ ਮੀਹ ਅਤੇ ਨਦੀ ਦੇ ਵਹਾਅ ਦੀ ਨਿਗਰਾਨੀ ਕਰ ਰਹੇ ਹਨ।